ਰਾਹੋਂ (ਪ੍ਰਭਾਕਰ)- ਰਾਹੋਂ ਦੀ ਪੁਲਸ ਵਲੋਂ 22 ਕਿਲੋਂ 590 ਗ੍ਰਾਮ ਡੋਡਿਆਂ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਥਾਣਾ ਰਾਹੋਂ ਦੇ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ 22 ਕਿਲੋਂ ਡੋਡਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਜਦੋਂ ਥਾਣਾ ਰਾਹੋਂ ਤੋਂ ਮਾਛੀਵਾੜਾ ਰੋਡ ਹੁੰਦੇ ਹੋਏ ਕਨੌਣ ਬੰਨ੍ਹ ਕੋਲ ਪੁਝੇ ਤਾਂ ਉੱਥੇ ਨਾਕਾਬੰਦੀ ਦੌਰਾਨ ਇਕ ਚਿੱਟੀ ਸਕੂਟਰੀ 'ਤੇ ਆ ਰਿਹਾ ਵਿਅਕਤੀ ਸਕੂਟਰੀ ਛੱਡ ਕੇ ਭੱਜਣ ਲੱਗਾ ਸੀ। ਇਸੇ ਦੌਰਾਨ ਪੁਲਸ ਪਾਰਟੀ ਨੇ ਉਸ ਨੂੰ ਸਮੇਤ 22 ਕਿਲੋਂ 590 ਗ੍ਰਾਮ ਡੋਡਿਆਂ ਦੇ ਨਾਲ ਫੜ ਲਿਆ।
ਇਹ ਵੀ ਪੜ੍ਹੋ: ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਪੁਲਸ ਪਾਰਟੀ ਵੱਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਤਰੁਣ ਕੁਮਾਰ ਉਰਫ਼ ਕੱਲ੍ਹ ਪੁੱਤਰ ਪਵਨ ਕੁਮਾਰ ਵਾਸੀ ਖ਼ੋਜਾ ਹਾਲ ਵਾਸੀ ਸਰਾਫ਼ਾਂ ਮੁਹੱਲਾ ਥਾਣਾ ਰਾਹੋਂ ਵਜੋਂ ਹੋਈ ਹੈ। ਵਿਅਕਤੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਇਨ੍ਹਾਂ ਪਟਵਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
13 ਲੱਖ 35 ਹਜ਼ਾਰ ਦੀ ਠੱਗੀ ਕਰਨ ’ਤੇ ਟਰੈਵਲ ਏਜੰਟ ਵਿਰੁੱਧ ਕੇਸ ਦਰਜ
NEXT STORY