ਮੁਕੇਰੀਆਂ (ਨਾਗਲਾ)- ਮੁਕੇਰੀਆਂ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 10 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾਮੁਖੀ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਮਨਹਾਸ ਪੁੱਤਰ ਦੁਰਗਾ ਦਾਸ ਵਾਸੀ ਮਾਡਲ ਟਾਊਨ ਥਾਣਾ ਮੁਕੇਰੀਆ ਵੱਲੋਂ 10 ਜਨਵਰੀ 2026 ਨੂੰ ਇਰਸ਼ਾਦ ਮੁਹੰਮਦ ਵਾਸੀ ਯੂਨਿਟ-828 ਸਪੇਜ I-ਟੈਕ ਪਾਵਰ ਟਾਵਰ ਬੀ 3 ਸੈਕਟਰ-49 ਸੋਹਨਾ ਰੋਡ ਗੁਰੂਗ੍ਰਾਮ ਦੇ ਵਿਰੁੱਧ ਇਕ ਦਰਖ਼ਾਸਤ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਉਸ ਦੇ ਲੜਕੇ ਨੂੰ ਵਿਦੇਸ਼ ਰਸ਼ੀਆ ਭੇਜਣ ਦੇ ਨਾਮ 'ਤੇ 10 ਲੱਖ ਰੁਪਏ ਦੀ ਧੋਖਾਧੜੀ ਕਰਨ ਸਬੰਧੀ ਦਿੱਤੀ ਸੀ। ਜਿਸ ਦੀ ਪੜਤਾਲ ਡੀ. ਐੱਸ. ਪੀ. ਸਾਹਿਬ ਮੁਕੇਰੀਆਂ ਵੱਲੋਂ ਕੀਤੀ। ਪੜਤਾਲ ਉਪਰੰਤ ਇਰਸ਼ਾਦ ਮੁਹੰਮਦ ਦੇ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਗੋਲ਼ੀ ਲੱਗਣ ਕਾਰਨ ਮੌਤ! ਦੋਸਤਾਂ ਨਾਲ ਪਾਰਟੀ ਮਨਾਉਣ ਜਾ ਰਿਹਾ ਸੀ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ 'ਚੋਂ ਲਾਸ਼ ਮਿਲਣ ਨਾਲ ਫੈਲੀ ਸਨਸਨੀ
NEXT STORY