ਜਲੰਧਰ (ਜ.ਬ.)- ਦੇਸ਼ ਭਗਤ ਯਾਦਗਾਰ ਹਾਲ ਨਾਲ ਲੱਗਦੀ ਪੰਜਾਬ ਵਕਫ਼ ਬੋਰਡ ਦੀ 1 ਕਨਾਲ 14 ਮਰਲੇ ਜ਼ਮੀਨ ’ਤੇ ਬੋਰਡ ਨੇ ਆਪਣੀ ਚਾਰਦੀਵਾਰੀ ਕਰਵਾ ਕੇ ਕਬਜ਼ਾ ਕਰਕੇ ਸੁਰੱਖਿਅਤ ਕਰ ਲਿਆ ਹੈ।ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮੁਹੰਮਦ ਲਿਆਕਤ ਨੇ ਦੱਸਿਆ ਕਿ ਇਸ ਥਾਂ ’ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਾ ਕੀਤਾ ਜਾਵੇ, ਇਸ ਲਈ ਵਕਫ਼ ਬੋਰਡ ਨੇ ਬੀਤੇ ਦਿਨ ਭਾਰੀ ਪੁਲਸ ਫੋਰਸ ਅਤੇ ਐੱਸ. ਡੀ. ਐੱਮ. ਜਲੰਧਰ ਨਾਲ ਮਿਲ ਕੇ ਹੱਦਬੰਦੀ ਮਗਰੋਂ ਚਾਰਦੀਵਾਰੀ ਬਣਾ ਕਰ ਲਈ। ਉਨ੍ਹਾਂ ਕਿਹਾ ਕਿ ਖਸਰਾ ਨੰ. 5122, ਜਿਸ ’ਚ 1 ਕਨਾਲ 14 ਮਰਲੇ ਬੋਰਡ ਦੀ ਜ਼ਮੀਨ ਹੈ।

ਇਸ ਜ਼ਮੀਨ ਦੀ ਜਮ੍ਹਾਬੰਦੀ ਇੰਤਕਾਲ ਤੇ ਖਾਨਾ ਮਲਕੀਅਤ ਵੀ ਪੰਜਾਬ ਵਕਫ਼ ਬੋਰਡ ਦੇ ਨਾਂ ’ਤੇ ਬੋਲ ਰਹੀ ਹੈ, ਜਿੱਥੇ ਸਾਡੀ ਜ਼ਮੀਨ ਖਾਲੀ ਪਈ ਸੀ ਤਾਂ ਜੋ ਕੋਈ ਨਾਜਾਇਜ਼ ਕਬਜ਼ਾ ਨਾ ਕਰ ਸਕੇ, ਇਸ ਲਈ ਵਕਫ਼ ਬੋਰਡ ਨੇ ਇਸ ਥਾਂ ਦੀ ਚਾਰਦੀਵਾਰੀ ਬਣਾ ਦਿੱਤੀ ਹੈ।ਉੱਥੇ ਹੀ ਸਟੇਟ ਅਫਸਰ ਮੁਹੰਮਦ ਲਿਆਕਤ ਨੇ ਕਿਹਾ ਕਿ ਇਸ ਖਸਰਾ ਨੰ. ਦੇ ਨਾਲ ਲੱਗਦੀ ਜ਼ਮੀਨ 5123, ਜਿਸ ਦਾ ਰਕਬਾ 12 ਕਨਾਲ ਹੈ। ਇਹ ਥਾਂ ਵਕਫ਼ ਬੋਰਡ ਦੇ ਰਿਕਾਰਡ ’ਚ ਗੈਰ-ਮੁਮਕਿਨ ਕਬਰਸਤਾਨ ਦੀ ਥਾਂ ਹੈ, ਜਿੱਥੇ ਟੈਨਿਸ ਗੇਮ ਹੰਸਰਾਜ ਸਟੇਡੀਅਮ ਬਣਿਆ ਹੋਇਆ ਹੈ, ਜਿਸ ’ਤੇ ਸਟੇਡੀਅਮ ਮਾਲਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉੱਥੇ ਹੀ ਸਟੇਡੀਅਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਵਕਫ਼ ਬੋਰਡ ਤੋਂ ਕੋਈ ਨੋਟਿਸ ਨਹੀਂ ਆਇਆ ਹੈ। ਉਨ੍ਹਾਂ ਨੂੰ ਪਹਿਲਾਂ ਸਾਨੂੰ ਸੂਚਿਤ ਕਰਨਾ ਚਾਹੀਦਾ ਸੀ ਅਤੇ ਫਿਰ ਕਬਜ਼ਾ ਲੈਣਾ ਚਾਹੀਦਾ ਸੀ। ਉੱਥੇ ਹੀ ਸਟੇਟ ਅਫ਼ਸਰ ਮੁਹੰਮਦ ਲਿਆਕਤ ਦਾ ਕਹਿਣਾ ਹੈ ਕਿ ਸਾਡੀ ਜ਼ਮੀਨ ’ਤੇ ਕਿਸੇ ਵੱਲੋਂ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਗਿਆ, ਅਸੀਂ ਆਪਣੀ ਖਾਲੀ ਜ਼ਮੀਨ ਦੀ ਸੁਰੱਖਿਆ ਕੀਤੀ ਹੈ ਤਾਂ ਜੋ ਕੋਈ ਨਾਜਾਇਜ਼ ਕਬਜ਼ਾ ਕਰ ਲਵੇ। ਸਟੇਡੀਅਮ ਵਾਲਿਆਂ ਦਾ ਦੋਸ਼ ਸਰਾਸਰ ਗਲਤ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਥੀਆਂ ਸਣੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ

ਨਗਰ ਨਿਗਮ ਨੇ ਦੇਰ ਰਾਤ ਤੋੜੀ ਵਕਫ਼ ਬੋਰਡ ਵੱਲੋਂ ਕਰਵਾਈ ਗਈ ਚਾਰਦੀਵਾਰੀ
ਬੀ. ਐੱਮ. ਸੀ. ਚੌਕ ਨੇੜੇ ਦੇਸ਼ ਭਗਤ ਯਾਦਗਾਰ ਹਾਲ ਨਾਲ ਲਗਦੀ ਵਕਫ਼ ਬੋਰਡ ਦੀ ਜ਼ਮੀਨ ’ਤੇ ਅੱਜ ਵਕਫ਼ ਬੋਰਡ ਨੇ ਕੰਧ ਖੜ੍ਹੀ ਕਰ ਦਿੱਤੀ ਪਰ ਦੇਰ ਰਾਤ ਨਗਰ ਨਿਗਮ ਨੇ ਇਸ ਕੰਧ ਨੂੰ ਤੋੜ ਦਿੱਤਾ। ਇਸ ਸਬੰਧੀ ਜਦੋਂ ਦੇਰ ਰਾਤ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲੇਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ। ਵਾਰ-ਵਾਰ ਪੁੱਛੇ ਜਾਣ ’ਤੇ ਕਿ ਬੋਰਡ ਨੇ ਡੀ. ਸੀ. ਦੇ ਹੁਕਮਾਂ ਤੋਂ ਬਾਅਦ ਇਹ ਕੰਧ ਖੜ੍ਹੀ ਕੀਤੀ ਸੀ ਤਾਂ ਫਿਰ ਨਗਰ ਨਿਗਮ ਨੇ ਕਿਸ ਆਧਾਰ ’ਤੇ ਇਹ ਕੰਧ ਤੋੜੀ, ਜਿਸ ਦੇ ਜਵਾਬ ’ਚ ਨਗਰ ਨਿਗਮ ਦੇ ਕਮਿਸ਼ਨਰ ਵਾਰ-ਵਾਰ ਕਹਿੰਦੇ ਰਹੇ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ। ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ। ਉੱਥੇ ਹੀ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮੁਹੰਮਦ ਲਿਆਕਤ ਨੇ ਕਿਹਾ ਕਿ ਇਹ ਨਗਰ ਨਿਗਮ ਵੱਲੋਂ ਧੱਕੇਸ਼ਾਹੀ ਹੈ। ਉਨ੍ਹਾਂ ਕੋਲ ਹੁਕਮਾਂ ਦੇ ਸਾਰੇ ਕਾਗਜ਼ਾਤ ਹਨ। ਇਹ ਵਕਫ਼ ਬੋਰਡ ਦੀ ਜ਼ਮੀਨ ਹੈ। ਨਗਰ ਨਿਗਮ ਨੇ ਕਿਸ ਆਧਾਰ ’ਤੇ ਕੰਧ ਤੋੜੀ ਹੈ, ਭਲਕੇ ਇਸ ਦੀ ਜਾਂਚ ਕੀਤੀ ਜਾਵੇਗੀ। ਉੱਥੇ ਹੀ ਦੇਰ ਰਾਕਤ ਕਾਂਗਰਸੀ ਆਗੂ ਅਮਜ਼ਦ ਅਲੀ ਖਾਨ, ਜੱਬਾਰ ਖਾਨ, ਨਈਮ ਖਾਨ, ਸਿਕੰਦਰ, ਅਕਬਰ ਅਲੀ ਅਤੇ ਹੋਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲੇਸ਼ ਦੇ ਘਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਜਲੰਧਰ: ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਨਵੀਂ ਵਿਆਹੀ ਨੂੰਹ ਦਾ ਸਾਹਮਣੇ ਆਇਆ ਸੱਚ ਤਾਂ ਸਹੁਰਿਆਂ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
3 ਮੁਲਜ਼ਮ ਨਸ਼ੀਲੇ ਪਦਾਰਥ ਤੇ 1 ਲੱਖ 73 ਹਜ਼ਾਰ ਰੁਪਏ ਡਰੱਗ ਮਨੀ ਸਣੇ ਗ੍ਰਿਫ਼ਤਾਰ
NEXT STORY