ਜਲੰਧਰ,(ਬਹਿਲ/ਸੋਮਨਾਥ)— ਰੈਫਰੈਂਡਮ 2020 ਪੰਜਾਬ ਲਈ ਕਿੰਨਾ ਵੱਡਾ ਖਤਰਾ ਹੈ, 'ਤੇ ਬੋਲਦੇ ਹੋਏ ਆਲ ਇੰਡੀਆ ਐਂਟੀਟੈਰੋਰੀਜ਼ਮ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਰੈਫਰੈਂਡਮ 2020 ਇਕ ਛਲਾਵਾ ਹੈ ਅਤੇ ਪੰਜਾਬ ਦੀ ਬਰਬਾਦੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਜਗ ਬਾਣੀ ਨਾਲ ਇਕ ਇੰਟਰਵਿਊ 'ਚ ਬਿੱਟਾ ਨੇ ਕਿਹਾ ਕਿ ਪਹਿਲਾਂ ਹੀ ਚੌਧਰ ਦੀ ਭੁੱਖ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰੈਫਰੈਂਡਮ 2020 ਦੇ ਪਿੱਛੇ ਪਾਕਿਸਤਾਨ ਦੀ ਖੂਫੀਆਂ ਏਜੰਸੀ ਆਈ. ਐੱਸ. ਆਈ. ਦਾ ਹੱਥ ਹੈ ਅਤੇ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਜੋ ਰੈਫਰੈਂਡਮ ਦੀ ਗੱਲ ਕਰ ਰਹੇ ਹਨ ਉਹ ਅਤੇ ਉਨ੍ਹਾਂ ਦੇ ਨਾਲ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਪਰਮਜੀਤ ਸਿੰਘ ਪੰਮਾ ਦੋਵੇਂ ਆਈ. ਐੱਸ. ਆਈ. ਦੇ ਹੱਥ ਦੀ ਕਠਪੁਤਲੀ ਹਨ। ਇਨ੍ਹਾਂ ਦਾ ਕੰਮ ਪੰਜਾਬ 'ਚ ਦਹਿਸ਼ਤ ਫੈਲਾਉਣਾ ਹੈ।
ਡਾਕਘਰ ਦੇ ਏਜੰਟ ਨੇ ਮਾਰੀ 9 ਲੱਖ ਰੁਪਏ ਦੀ ਠੱਗੀ
NEXT STORY