ਜਲੰਧਰ, (ਮਹੇਸ਼)— ਬੜਿੰਗ ਦੇ ਫਾਈਨਾਂਸਰ ਕੌਸ਼ਲ ਪਾਲ ਉਰਫ ਟਿੰਮੀ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ 2 ਸਕੇ ਭਰਾਵਾਂ ’ਤੇ ਅੱਜ ਥਾਣਾ ਕੈਂਟ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸੰਜੇ ਤੇ ਬਿਕਰਮ ਦੋਵੇਂ ਪੁੱਤਰ ਹੀਰ ਸਿੰਘ ਨਿਵਾਸੀ ਬੜਿੰਗ ’ਤੇ ਆਈ. ਪੀ. ਸੀ. ਦੀ ਧਾਰਾ 307 ਤੇ 324 ਲਗਾਈ ਗਈ ਹੈ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਥਾਣਾ ਇੰਚਾਰਜ ਸੁਖਦੇਵ ਸਿੰਘ ਔਲਖ ਦੇ ਛੁੱਟੀ ’ਤੇ ਹੋਣ ਕਾਰਨ ਉਸ ਦੀ ਜਗ੍ਹਾ ’ਤੇ ਥਾਣੇ ਦੀ ਕਮਾਨ ਦੇਖ ਰਹੇ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਫਾਈਨਾਂਸਰ ਟਿੰਮੀ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਸੰਜੇ ਤੇ ਬਿਕਰਮ ਨੇ ਉਸ ਨੂੰ ਰਾਹ ’ਚ ਘੇਰ ਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਸੀ। ਉਹ ਰੌਲਾ ਨਾ ਪਾਉਂਦਾ ਤਾਂ ਦੋਵੇਂ ਉਸ ਦੀ ਜਾਨ ਵੀ ਲੈ ਸਕਦੇ ਸਨ। ਉਸ ਨੇ ਕਿਹਾ ਕਿ ਇਸ ਦੌਰਾਨ ਉਸ ਕੋਲ 20 ਹਜ਼ਾਰ ਦੀ ਨਕਦੀ ਵੀ ਕਿਤੇ ਡਿੱਗ ਗਈ ਜਿਸ ਬਾਰੇ ਉਸ ਨੇ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਪੈਸੇ ਸੰਜੇ ਤੇ ਬਿਕਰਮ ਲੈ ਗਏ ਹਨ ਜਾਂ ਫਿਰ ਕੋਈ ਹੋਰ। ਉਧਰ ਜੌਹਲ ਹਸਪਤਾਲ ਦੇ ਪ੍ਰਮੁੱਖ ਡਾ. ਬੀ. ਐੱਸ. ਜੌਹਲ ਨੇ ਕਿਹਾ ਕਿ ਟਿੰਮੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਸ਼ਨੀਵਾਰ ਰਾਤ ਨੂੰ ਕੌਂਸਲਰ ਪ੍ਰਵੀਣਾ ਮਨੂ ਦੇ ਪਤੀ ਮਨੋਜ ਮਨੂ ਟਿੰਮੀ ਨੂੰ ਹਸਪਤਾਲ ਲੈ ਕੇ ਆਏ ਸਨ।
ਕੈਂਟ ਰੇਲਵੇ ਸਟੇਸ਼ਨ ਦਾ ਰਾਹ ਕਿਸੇ ਖਤਰੇ ਤੋਂ ਖਾਲੀ ਨਹੀਂ
NEXT STORY