ਗੜ੍ਹਸ਼ੰਕਰ (ਸ਼ੋਰੀ)— ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਗੜ੍ਹਸ਼ੰਕਰ ਦੇ ਪ੍ਰਧਾਨ ਹਰਜੀਤ ਸਿੰਘ ਭਾਤਪੁਰੀ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਅਨੇਕਾਂ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਠੇਕੇਦਾਰਾਂ ਨੇ ਪੱਥਰ ਤਾਂ ਪਾ ਦਿੱਤਾ ਹੈ ਪਰ ਪ੍ਰੀਮਿਕਸ ਨਹੀਂ ਪਾਇਆ ਹੈ। ਭਾਤਪੁਰੀ ਨੇ ਦੱਸਿਆ ਕਿ ਪ੍ਰੀਮਿਕਸ ਨਾ ਪੈਣ ਕਾਰਨ ਲੋਕਾਂ ਦਾ ਇਸ ਸੜਕ 'ਤੇ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਇਸ ਸੰਬੰਧੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉੱਚ ਅਧਿਕਾਰੀ ਧਿਆਨ ਦੇਣ ਅਤੇ ਸਾਰੀਆਂ ਲਿੰਕ ਸੜਕਾਂ ਤੇ ਪ੍ਰੀਮਿਕਸ ਜਲਦੀ ਪਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਛੇਤੀ ਹੀ ਪਾਰਟੀ ਪੱਧਰ 'ਤੇ ਇਸ ਸੰਬੰਧੀ ਐਕਸ਼ਨ ਲੈਣ ਅਤੇ ਰੂਪ ਰੇਖਾਂ ਤਿਆਰ ਕੀਤੀ ਜਾਵੇ। ਇਸ ਮੌਕੇ 'ਤੇ ਸਤਪਾਲ ਸਿੰਘ, ਨੀਲਮ ਦੇਵੀ ਅਤੇ ਗੁਰਦੇਵ ਕੌਰ ਵੀ ਹਾਜ਼ਰ ਸਨ।
ਫਿਲਮੀ ਅੰਦਾਜ਼ 'ਚ ਮਹੰਤ ਤੇ ਸਾਥੀਆਂ ਨੇ ਠੱਗੇ ਦੁਕਾਨਦਾਰ (ਤਸਵੀਰਾਂ)
NEXT STORY