ਗੜ੍ਹਦੀਵਾਲਾ (ਮੁਨਿੰਦਰ)- ਕਸਬੇ ਦੇ ਬਸ ਸਟੈਂਡ ਦੇ ਨਜ਼ਦੀਕ ਕੁਝ ਲੁਟੇਰੇ ਇੱਕ ਵਿਅਕਤੀ ਦੇ ਸਕੂਟਰ ਦੀ ਡਿੱਗੀ ਚੋਂ 2.50 ਲੱਖ ਰੁਪਏ ਕੱਢ ਕੇ ਫਰਾਰ ਹੋ ਗਏ। ਦਿਨ-ਦਿਹਾੜੇ ਬੱਸ ਸਟੈਂਡ 'ਤੇ ਹੋਈ ਇਸ ਵਾਰਦਾਤ ਨੇ ਪੁਲਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਗੀਰ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਪਿੰਡ ਜੀਆਂ ਸਹੋਤਾ ਬੈਂਕ ਵਿਚੋਂ 2.50 ਲੱਖ ਰੁਪਏ ਕੱਢ ਕੇ ਲੈ ਕੇ ਆਇਆ ਸੀ। ਜਗੀਰ ਸਿੰਘ ਨੇ ਬੈਂਕ ਚੋਂ ਕਢਵਾਏ ਪੈਸਿਆਂ ਨੂੰ ਪਰਸ ਚ ਪਾ ਕੇ ਸਕੂਟਰ ਦੇ ਅੱਗੇ ਡਿੱਗੀ 'ਚ ਰੱਖ ਕੇ ਲਾੱਕ ਲਾ ਦਿੱਤਾ ਸੀ। ਪੈਸੇ ਕਢਵਾਉਣ ਤੋਂ ਬਾਅਦ ਉਹ ਬੈਂਕ ਤੋਂ ਥੋੜ੍ਹੀ ਦੂਰ ਬਸ ਸਟੈਂਡ ਦੇ ਨਜ਼ਦੀਕ ਇੱਕ ਐਗਰੀਕਲਚਰ ਦਵਾਈਆਂ ਦੀ ਦੁਕਾਨ ਦੇ ਬਾਹਰ ਆਪਣਾ ਬਜਾਜ ਚੇਤਕ ਸਕੂਟਰ ਖੜ੍ਹਾ ਕਰ ਕੇ ਦੁਕਾਨ ਚੋਂ ਕੁਝ ਲੈਣ ਲਈ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, AAP ਆਗੂ ਦਾ ਗੋਲ਼ੀਆਂ ਮਾਰ ਕੇ ਕੀਤਾ ਗਿਆ ਕਤਲ
ਇਸ ਮਗਰੋਂ ਜਦੋਂ ਉਹ ਕੁਝ ਮਿੰਟਾਂ ਬਾਅਦ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਉਸ ਦੇ ਸਕੂਟਰ ਦੇ ਅੱਗੇ ਡਿੱਗੀ ਦਾ ਢੱਕਣ ਖੁੱਲ੍ਹਾ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਸਕੂਟਰ ਦੀ ਡਿੱਗੀ ਵਿੱਚੋਂ ਪੈਸਿਆਂ ਦਾ ਪਰਸ ਵੀ ਗਾਇਬ ਸੀ। ਪਰਸ ਵਿੱਚ 2.50 ਲੱਖ ਰੁਪਏ ਸਮੇਤ ਬੈਂਕ ਦੀਆਂ ਕਾਪੀਆਂ ਤੇ ਹੋਰ ਦਸਤਾਵੇਜ ਵੀ ਸਨ। ਲੁਟੇਰਿਆਂ ਨੇ ਸਕੂਟਰ ਦੀ ਡਿੱਗੀ ਦੇ ਲਾਕ ਨੂੰ ਬੜੀ ਚਲਾਕੀ ਤੇ ਹੁਸ਼ਿਆਰੀ ਦੇ ਨਾਲ ਤੋੜਿਆ ਤੇ ਪੈਸਿਆਂ ਵਾਲਾ ਪਰਸ ਲੈ ਕੇ ਫਰਾਰ ਹੋ ਗਏ।
ਫਿਲਹਾਲ ਇਸ ਵਾਰਦਾਤ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੜਕ ਕਿਨਾਰੇ ਦੁਕਾਨਾਂ ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਪੁਲਸ ਵੱਲੋਂ ਖੰਗਾਲਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਹਾਲੇ ਤੱਕ ਲੁਟੇਰਿਆਂ ਦਾ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਬਸ ਸਟੈਂਡ 'ਤੇ ਹਮੇਸ਼ਾ ਹੀ ਭੀੜ-ਭਾੜ ਰਹਿੰਦੀ ਹੈ ਅਤੇ ਪੁਲਸ ਵੀ ਸਮੇਂ ਸਮੇਂ ਸਿਰ ਚੈਕਿੰਗ ਅਤੇ ਗਸ਼ਤ ਕਰਦੀ ਰਹਿੰਦੀ ਹੈ। ਇਸ ਦੇ ਬਾਵਜੂਦ ਲੁਟੇਰਿਆਂ ਦੇ ਬੁਲੰਦ ਹੌਸਲਿਆਂ ਨੂੰ ਦੇਖਦਿਆਂ ਆਸ-ਪਾਸ ਦੇ ਦੁਕਾਨਦਾਰਾਂ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਸ਼ਮੀਰ ’ਚ ਪੱਥਰਬਾਜ਼ੀ ਦੀਆਂ ਘਟਨਾਵਾਂ ਹੁਣ ਇਤਿਹਾਸ ਬਣੀਆਂ : ਚੁੱਘ
NEXT STORY