ਬਲਾਚੌਰ/ਮਜਾਰੀ (ਕਟਾਰੀਆ/ਕਿਰਨ)— ਮਜਾਰੀ ਸਮੁੰਦੜਾ ਨਜ਼ਦੀਕ ਪਿੰਡ ਨਾਜਮਪੁਰ ਦੁਆਬਾ ਨਹਿਰ 'ਤੇ ਸਥਿਤ ਸ਼ਰਾਬ ਦੇ ਠੇਕੇ 'ਤੇ ਇਕ ਕਰਿੰਦੇ ਨੂੰ ਅਣਪਛਾਤੇ ਵਿਅਕਤੀਆ ਵਲੋਂ ਪਿਸਤੌਲ ਦਿਖਾ ਕੇ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਕਰਨੈਲ ਸਿੰਘ ਪੁੱਤਰ ਸਵਰਨਾ ਰਾਮ ਪਿੰਡ ਸਿੰਬਲੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਠੇਕੇ 'ਤੇ ਭਰਾ ਜਰਨੈਲ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਸੀ। ਰਾਤ ਨੂੰ ਅਚਾਨਕ 2 ਮੋਟਰਸਾਈਕਲਾਂ 'ਤੇ 5 ਅਣਪਛਾਤੇ ਨੌਜਵਾਨਾਂ ਨੇ ਠੇਕੇ 'ਤੇ ਆਏ ਗ੍ਰਾਹਕਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇਕ ਨੇ ਪਿਸਤੌਲ ਦਿਖਾ ਕੇ ਗੱਲ੍ਹੇ 'ਚ ਪਈ ਕਰੀਬ 7100 ਦੀ ਨਕਦੀ ਅਤੇ ਸ਼ਰਾਬ ਦੀਆ ਕੁਝ ਬੋਤਲਾਂ ਕੱਢ ਲਈਆਂ, ਜਿਸ ਤੋਂ ਸਾਰੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਪਾ ਕੇ ਮੌਕ 'ਤੇ ਪਹੁੰਚੀ ਸਮੁੰਦੜਾ ਚੌਂਕੀ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Wrap Up : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖ਼ਬਰਾਂ
NEXT STORY