ਜਲੰਧਰ (ਕੁੰਦਨ, ਪੰਕਜ, ਮਹੇਸ਼)- ਪੁਲਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਥਾਣਾ ਬਸਤੀ ਬਾਵਾ ਖੇਲ ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਸਰਗਨਾ ਨੂੰ ਕਾਬੂ ਕਰਕੇ ਉਸ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਦੇਵ ਡੇਅਰੀ ਜਲੰਧਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਲੋਕਾਂ ਨੂੰ ਲੁੱਟਣ ਵਾਲਾ ਇਕ ਗਿਰੋਹ ਹੋਰ ਵਾਰਦਾਤ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰੋਹ ਦਾ ਸਰਗਨਾ ਸਾਮਨ ਉਰਫ਼ ਡੀਸੀ ਪੁੱਤਰ ਯੂਨਸ ਮਸੀਹ ਵਾਸੀ ਪਿੰਡ ਗਾਖਲਾਣ ਕਾਲੋਨੀ, ਥਾਣਾ ਲਾਂਬੜਾ, ਜਲੰਧਰ ਇਸ ਸਮੇਂ ਘੁਮਾਣ ਡੇਅਰੀ ਦੇ ਸਾਹਮਣੇ ਬੈਠਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਬਾਅਦ ਵਿੱਚ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ- ਜਲੰਧਰ ’ਚ ਹਾਲੇ ਵੀ ਬਣੇ ਹੋਏ ਹਨ ਦਲ-ਬਦਲ ਦੇ ਚਾਂਸ, ਕੁਝ ਹੋਰ ਕੌਂਸਲਰਾਂ ਦੇ 'ਆਪ' ਚ ਜਾਣ ਦੀ ਸੰਭਾਵਨਾ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਪਾਸੋਂ ਇਕ ਮੋਬਾਇਲ ਫੋਨ ਅਤੇ ਇਕ ਦਾਤਰ ਬਰਾਮਦ ਕੀਤਾ ਹੈ ਅਤੇ ਥਾਣਾ ਬਸਤੀ ਬਾਵਾ ਖੇਲ ਵਿਖੇ ਐੱਫ਼. ਆਈ. ਆਰ. ਨੰਬਰ 209 ਮਿਤੀ 29.12.2024 ਅਧੀਨ 309(6), 3(5) ਬੀ. ਐੱਨ. ਐੱਸ. ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਗਰੋਹ ਦੇ ਦੋ ਹੋਰ ਮੈਂਬਰਾਂ ਦੀ ਪਛਾਣ ਸੁਮਿਤ ਉਰਫ਼ ਮੱਤਾ ਵਾਸੀ ਅੰਗੀਥੀਆਂ ਵਾਲਾ ਚੌਂਕ ਬਸਤੀ ਦਾਨਿਸ਼ਮੰਦਾਂ ਜਲੰਧਰ ਅਤੇ ਰੌਬਿਨ ਪੁੱਤਰ ਯੂਨਸ ਮਸੀਹ ਵਾਸੀ ਪਿੰਡ ਗਾਖਲਾਣ ਕਲੋਨੀ, ਥਾਣਾ ਲਾਂਬੜਾ ਜਲੰਧਰ ਵਜੋਂ ਹੋਈ ਹੈ, ਜੋਕਿ ਇਸ ਗਿਰੋਹ ਨਾਲ ਸਬੰਧਤ ਸਨ। ਗਿਰੋਹ ਸਾਹਮਣੇ ਆਇਆ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ ਵਿਚ ਅੱਜ ਅੱਧੇ ਦਿਨ ਦੀ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
NEXT STORY