ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ ) - ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ ਵੱਲੋ ਅੱਜ ਸਬ ਤਹਿਸੀਲ ਟਾਂਡਾ ਵਿਚ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦਾ ਗੋਲਡਨ ਜੁਬਲੀ ਸਥਾਪਨਾ ਦਿਵਸ ਮਨਾਉਂਦੇ ਹੋਏ ਮਜ਼ਦੂਰ ਕਿਰਤੀ ਜਮਾਤ ਦੇ ਹੱਕਾਂ ਦੀ ਅਵਾਜ ਬੁਲੰਦ ਕੀਤੀ। ਇਸ ਦੇ ਨਾਲ ਹੀ ਯੂਨੀਅਨ ਨੇ ਦ੍ਰਿੜਤਾ ਨਾਲ ਜਥੇਬੰਦੀ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦਾ ਅਹਦ ਕੀਤਾ | ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦੇਵੀਦਾਸ ਮਿਆਣੀ ਅਤੇ ਪ੍ਰਧਾਨ ਟਾਂਡਾ ਜਗਦੀਸ਼ ਸਿੰਘ ਨੇ ਸੀਟੂ ਦੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਅਤੇ ਮੰਗਾਂ ਦੀ ਪੈਰਵੀ ਕਰਨ ਵਾਲੀ ਸੀਟੂ ਦੇ ਸੰਘਰਸ਼ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਕਤ ਆਗੂਆਂ ਨੇ ਚੌਂਕੀਦਾਰ ਯੂਨੀਅਨ ਦੀਆਂ ਮੰਗਾਂ ਦੀ ਅਵਾਜ ਬੁਲੰਦ ਕਰਦੇ ਹੋਏ ਸਰਕਾਰ ਨੂੰ ਉਨ੍ਹਾਂ ਦੀ ਨਜ਼ਰਸਾਨੀ ਕਰਨ ਦੀ ਮੰਗ ਕੀਤੀ | ਇਸ ਮੌਕੇ ਜਗਦੀਸ਼ ਸਿੰਘ ਟਾਂਡਾ, ਮਹਿੰਦਰ ਸਿੰਘ, ਚਮਨ ਲਾਲ ਭੂਲਪੁਰ, ਮਹਿੰਦਰ ਦੇਹਰੀਵਾਲ, ਮਹਿੰਦਰ ਸਿੰਘ ਕਲੋਆ, ਜੀਤ ਸਿੰਘ, ਕਾਲਾ, ਗਗਨ ਆਦਿ ਮੌਜੂਦ ਸਨ |
ਮਾਮੂਲੀ ਗੱਲ ਨੂੰ ਲੈ ਕੇ ਆਪਸ 'ਚ ਭਿੜੀਆਂ ਦੋ ਧਿਰਾਂ, ਚੱਲੇ ਤੇਜ਼ਧਾਰ ਹਥਿਆਰ
NEXT STORY