ਟਾਂਡਾ ਉੜਮੁੜ,(ਵਰਿੰਦਰ ਪੰਡਿਤ, ਮੋਮੀ) : ਟਾਂਡਾ ਇਲਾਕੇ ਨਾਲ ਸੰਬੰਧਿਤ ਇਕ ਨੌਵੀਂ ਕਲਾਸ ਦੀ ਨਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਅੱਜ ਸ਼ਾਮ ਇਕ ਲੜਕੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀੜਤ ਲੜਕੀ ਦੇ ਬਿਆਨ ਦੇ ਅਧਾਰ 'ਤੇ ਸਾਗਰ ਪੁੱਤਰ ਲੋਧੀ ਰਾਮ ਨਿਵਾਸੀ ਵਾਰਡ 15 ਟਾਂਡਾ ਖਿਲਾਫ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਲੜਕੀ ਨੇ ਦੱਸਿਆ ਕਿ ਉਹ ਦੋਵੇਂ ਇਕ ਸਕੂਲ 'ਚ ਪੜਦੇ ਸਨ ਅਤੇ ਉਹ ਉਕਤ ਲੜਕੇ ਦੀ ਭੈਣ ਦੇ ਮਾਧਿਅਮ ਰਾਹੀਂ ਲੜਕੇ ਦੀ ਜਾਣਕਾਰ ਹੈ। ਬੀਤੇ ਦਿਨ ਜਦੋ ਸਵੇਰੇ ਉਹ ਆਪਣੇ ਸਕੂਲ ਦੇ ਬਾਹਰ ਪੈੱਨ ਲੈਣ ਆਈ ਤਾਂ ਉੱਥੇ ਮੋਟਰਸਾਇਕਲ ਲੈ ਕੇ ਖੜੇ ਉਕਤ ਲੜਕੇ ਨੇ ਉਸ ਨੂੰ ਕਿਹਾ ਕਿ ਉਹ ਪੈੱਨ ਲੈ ਕੇ ਦਿੰਦਾ ਹੈ ਅਤੇ ਉਸ ਨੂੰ ਮੋਟਰਸਾਇਕਿਲ 'ਤੇ ਬੈਠਾ ਕੇ ਤੇਜੀ ਨਾਲ ਪਿੰਡਾਂ ਵੱਲ ਲੈ ਗਿਆ। ਜਿੱਥੇ ਉਸ ਨੇ ਇਕ ਬੰਦ ਪਏ ਘਰ ਦੇ ਕਮਰੇ 'ਚ ਲਿਜਾ ਕੇ ਉਸ ਨਾਲ ਜ਼ਬਰਦਸਤੀ ਜਬਰ ਜਨਾਹ ਕੀਤਾ ਅਤੇ ਬਾਅਦ 'ਚ ਉਸ ਨੂੰ ਧਮਕਾਇਆ ਕਿ ਉਹ ਕਿਸੇ ਨਾਲ ਗੱਲ ਨਾ ਕਰੇ ਕਿਉਂਕਿ ਉਸ ਕੋਲ ਉਸ ਦੀਆਂ ਫੋਟੋਆਂ ਹਨ। ਚਾਰ ਘੰਟੇ ਬਾਅਦ ਉਹ ਉਸ ਨੂੰ ਉਸ ਦੇ ਸਕੂਲ ਦੇ ਗੇਟ ਕੋਲ ਛੱਡ ਕੇ ਚਲਾ ਗਿਆ ਅਤੇ ਬਾਅਦ 'ਚ ਉਸ ਨੇ ਆਪਣੀ ਚਾਚੀ ਨੂੰ ਸਾਰੀ ਗੱਲ ਦੱਸੀ। ਪੁਲਸ ਨੂੰ ਸ਼ਿਕਾਇਤ ਦੇਣ ਉਪਰੰਤ ਟਾਂਡਾ ਪੁਲਸ ਨੇ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। |
ਮੋਰਿੰਡਾ 'ਚ ਵਾਪਰਿਆ ਸੜਕ ਹਾਦਸਾ, ਇਕ ਦੀ ਮੌਤ
NEXT STORY