ਰੂਪਨਗਰ, (ਵਿਜੇ)- ਕੇਵਲ ਪ੍ਰਵਾਨਤ ਖੱਡਾਂ ਤੋਂ ਹੀ ਕੱਚਾ ਮਾਲ ਲਿਆ ਜਾਵੇ ਅਤੇ ਸਮੇਂ ਸਿਰ ਆਪਣੀਆਂ ਰਿਟਰਨਾਂ ਸਮੇਂ ਸਿਰ ਜਮ੍ਹਾਂ ਕਰਵਾਈਆਂ ਜਾਣ। ਇਹ ਹਦਾਇਤ ਹਰਜੋਤ ਕੌਰ ਐੱਸ.ਡੀ.ਐੱਮ.ਰੂਪਨਗਰ ਨੇ ਰੂਪਨਗਰ ਸਬ ਡਵੀਜ਼ਨ ਵਿਚ ਬਿੰਦਰਖ ਨੇਡ਼ੇ ਲਗੇ 4 ਸਟੋਨ ਕਰੱਸ਼ਰਾਂ ਦੀ ਚੈਕਿੰਗ ਦੌਰਾਨ ਕਰੱਸ਼ਰ ਮਾਲਕਾਂ ਨੂੰ ਕੀਤੀ। ਚੈਕਿੰਗ ਉਪਰੰਤ ਉਨਾਂ ਦੱਸਿਆ ਕਿ ਇਸ ਮੌਕੇ ਸਟੋਨ ਕਰੈਸ਼ਰ ਮਾਲਕਾਂ ਵਲੋਂ ਸਟੋਨ ਕਰੈਸ਼ਰ ਤੇ ਪਏ ਕਚੇ ਮਾਲ ਸਬੰਧੀ ਬਿਲ/ਸੋਰਸ ਨਹੀਂ ਵਿਖਾ ਸਕੇ ਜਿਸ ਕਰਕੇ ਸਟੋਨ ਕਰੈਸ਼ਰ ਮਾਲਕਾਂ ਨੂੰ ਇਸ ਸਬੰਧੀ ਰਿਕਾਰਡ 21 ਨਵੰਬਰ ਤੱਕ ਪੇਸ਼ ਕਰਨ ਹਿੱਤ ਕਹਿ ਦਿੱਤਾ ਗਿਆ ਹੈ ਅਜਿਹਾ ਨਾ ਕਰਨ ਦੀ ਸੂਰਤ ’ਚ ਕਰੈਸ਼ਰ ਸੀਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਜਾਰੰਗਲ ਦੇ ਨਿਰਦੇਸ਼ ਅਨੁਸਾਰ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਇੰਨਾ ਚੈਕਿੰਗਾਂ ਦੌਰਾਨ ਜੇਕਰ ਕਿਸੇ ਕਰੈਸ਼ਰ ਦੇ ਕਾਗਜ਼ ਪੱਤਰਾਂ ਵਿਚ ਤਰੁੱਟੀਆਂ ਪਾਈਆਂ ਗਈਆਂ ਤਾਂ ਉਹ ਕਰੈਸ਼ਰ ਸੀਲ ਕਰ ਦਿੱਤਾ ਜਾਵੇਗਾ। ਚੈਕਿੰਗ ਦੌਰਾਨ ਐੱਸ.ਡੀ.ਓ. ਸਿੰਚਾਈ ਮਹੇਸ਼ ਕੁਮਾਰ ਧੀਰ ਤੇ ਐੱਸ.ਡੀ.ਓ. ਨੰਗਲ ਹਾਜ਼ਰ ਸਨ।
ਪਠਾਨਕੋਟ-ਜੰਮੂ ਹਾਈਵੇ 'ਤੇ ਜਾਣ ਵਾਲਿਆਂ ਲਈ ਅਹਿਮ ਖਬਰ, ਪੁਲਸ ਨੇ ਟ੍ਰੈਫਿਕ ਕੀਤਾ ਡਾਇਵਰਟ
NEXT STORY