ਚੰਡੀਗੜ੍ਹ/ਜਲੰਧਰ (ਸੁਸ਼ੀਲ)-ਸੁੱਖਾ ਕਾਹਲਵਾਂ ਕਤਲ ਕੇਸ ਦੇ ਮੁੱਖ ਗਵਾਹ ਗੋਪੀ ਨਿੱਝਰ ਦੇ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਗੋਪੀ ਨਿੱਝਰ ਦਾ ਕਤਲ ਕਰਨ ਲਈ ਸ਼ੂਟਰ ਪ੍ਰਭਜੋਤ ਸਿੰਘ ਮਲੇਸ਼ੀਆ ਤੋਂ ਆਇਆ ਸੀ। ਉਸ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਗੈਂਗਸਟਰ ਡੋਨੀ ਬੱਲ ਅਤੇ ਮੁਹੱਬਤ ਰੰਧਾਵਾ ਨੇ ਭੇਜਿਆ ਸੀ।
ਇਹ ਖ਼ੁਲਾਸਾ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਪੁਲਸ ਮੁਕਾਬਲੇ ਵਿਚ ਗ੍ਰਿਫ਼ਤਾਰ ਸ਼ੂਟਰ ਗੁਰਦਾਸਪੁਰ ਨਿਵਾਸੀ ਪ੍ਰਭਜੋਤ ਸਿੰਘ ਅਤੇ ਤਰਨਤਾਰਨ ਨਿਵਾਸੀ ਜੋਬਨਪ੍ਰੀਤ ਨੇ ਕੀਤਾ ਹੈ। ਇਸ ਤੋਂ ਇਲਾਵਾ ਤਰਨਤਾਰਨ ਨਿਵਾਸੀ ਅਜੈ ਪਾਲ ਨੇ ਜੋਬਨਪ੍ਰੀਤ ਨੂੰ ਗੈਂਗਸਟਰਾਂ ਨਾਲ ਮਿਲਾਇਆ ਸੀ। ਜੋਬਨਪ੍ਰੀਤ ਨੂੰ ਕਤਲ ਤੋਂ ਬਾਅਦ ਵਿਦੇਸ਼ ਵਿਚ ਸੈਟਲ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ ਓਰੇਂਜ ਤੇ ਯੈਲੋ ਅਲਰਟ ਜਾਰੀ

ਗ੍ਰਿਫ਼ਤਾਰ ਤਿੰਨੋਂ ਗੈਂਗਸਟਰ ਇਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਮੁਹੱਬਤ ਰੰਧਾਵਾ ਅਤੇ ਡੋਨੀ ਬੱਲ ਨਾਲ ਸੰਪਰਕ ਵਿਚ ਸਨ। ਵਿਦੇਸ਼ ਵਿਚ ਰਹਿੰਦੇ ਇਨ੍ਹਾਂ ਗੈਂਗਸਟਰਾਂ ਦੇ ਨਿਰਦੇਸ਼ਾਂ ’ਤੇ 30 ਅਪ੍ਰੈਲ ਸਵੇਰੇ ਕਪੂਰਥਲਾ ਵਿਚ ਗੈਂਗਸਟਰ ਸੁੱਖਾ ਕਾਹਲਵਾਂ ਕਤਲਕਾਂਡ ਦੇ ਆਖ਼ਰੀ ਗਵਾਹ ਗੁਰਪ੍ਰੀਤ ਉਰਫ਼ ਗੋਪੀ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕਤਲ ਦੀ ਜ਼ਿੰਮੇਵਾਰੀ ਪ੍ਰਭਜੋਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੇ ਲਈ ਸੀ। ਬਾਅਦ ਵਿਚ ਪੁਲਸ ਨੇ ਗੌਰਵ ਉਰਫ਼ ਗੋਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਅਜੈ ਸਾਜ਼ਿਸ਼ਕਾਰਾਂ ਵਿਚੋਂ ਇਕ ਸੀ ਅਤੇ ਉਸ ਨੇ ਹਥਿਆਰ ਮੁਹੱਈਆ ਕਰਵਾਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਹੈਂਡ ਗ੍ਰਨੇਡ ਨਾਲ ਉਡਾਉਣੀਆਂ ਸੀ ਸਰਕਾਰੀ ਸੰਸਥਾਵਾਂ! BKI ਦਾ ਅੱਤਵਾਦੀ ਮਾਡਿਊਲ ਬੇਨਕਾਬ
ਗੁਰਦਾਸਪੁਰ ਦੇ ਪਿੰਡ ਪੁਰਾਣਾ ਤੋਸ਼ੀਲ ਬਤਲਾ ਨਿਵਾਸੀ ਪ੍ਰਭਜੋਤ ਸਿੰਘ ਫਰਵਰੀ ਵਿਚ ਮਲੇਸ਼ੀਆ ਤੋਂ ਭਾਰਤ ਆਇਆ ਸੀ। ਮਲੇਸ਼ੀਆ ਵਿਚ ਤਰਨਤਾਰਨ ਦੇ ਦੀਨੇਵਾਲ ਪਿੰਡ ਦੇ ਵਾਸੀ ਅਰਸ਼ਦੀਪ ਨਾਲ ਉਸ ਦੀ ਮੁਲਾਕਾਤ ਹੋਈ, ਜਿਸ ਨੇ ਉਸ ਨੂੰ ਗੈਂਗਸਟਰ ਮੁਹੱਬਤ ਰੰਧਾਵਾ ਤੇ ਡੋਨੀ ਬੱਲ ਨਾਲ ਮਿਲਵਾਇਆ। ਉਹ ਗੁਰਪ੍ਰੀਤ ਉਰਫ਼ ਗੋਪੀ ਨਿੱਝਰ ਦੇ ਕਤਲ ਵਿਚ ਸ਼ਾਮਲ ਸੀ। ਮੁਲਜ਼ਮ ਕੋਲੋਂ ਪੁਲਸ ਨੇ ਪਿਸਤੌਲ, 3 ਕਾਰਤੂਸ ਅਤੇ ਇਕ ਖ਼ਾਲੀ ਕਾਰਤੂਸ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: ਯੂ. ਕੇ. 'ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤਰ, ਸਦਮੇ 'ਚ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ
NEXT STORY