ਸੁਲਤਾਨਪੁਰ ਲੋਧੀ (ਸੋਢੀ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਸਮੇਤ ਮਹੱਲਾ ਕੱਢਣ ਉਪਰੰਤ ਗੱਲਬਾਤ ਕਰਦਿਆਂ ਸੁਲਤਾਨਪੁਰ ਲੋਧੀ ਵਿਖੇ ਗੋਲੀਬਾਰੀ ਦੀ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਕਿਹਾ ਕਿ ਜੇਕਰ ਪੁਲਸ ਸਮੇਂ-ਸਿਰ ਨਾ ਪਹੁੰਚਦੀ ਤਾਂ ਬਾਬਾ ਮਾਨ ਸਿੰਘ ਨੇ ਮੇਰੇ ਦੋ ਸਿੰਘ ਮਾਰ ਦੇਣੇ ਸੀ।
ਉਨ੍ਹਾਂ ਵਿਸਥਾਰ ’ਚ ਦੱਸਿਆ ਕਿ ਮੈਂ ਅਦਾਲਤ ਤੋਂ ਕੇਸ ਜਿੱਤਿਆ ਅਤੇ ਕਾਨੂੰਨ ਅਨੁਸਾਰ ਹੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰੀ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘਾਂ ਦਾ ਮੁਕੰਮਲ ਕਬਜ਼ਾ ਲਿਆ ਸੀ ਅਤੇ ਦਾਅਵਾ ਕੀਤਾ ਕਿ ਪੰਜਾਬ ਵਕਫ਼ ਬੋਰਡ ਵੱਲੋਂ ਜ਼ਮੀਨ ਮੇਰੇ ਨਾਮ ’ਤੇ ਪਟੇ ਹਨ ਅਤੇ ਜਮਾਂਬੰਦੀ ਰਿਕਾਰਡ ਮੇਰੇ ਨਾਮ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਵਾਬ ਕਪੂਰ ਸਿੰਘ ਦੀ ਜਗ੍ਹਾ ’ਤੇ ਧੱਕੇ ਨਾਲ ਕਬਜ਼ਾ ਕਰਨਾ ਬਾਬਾ ਮਾਨ ਸਿੰਘ ਦੀ ਗਲਤ ਹਰਕਤ ਹੈ ਅਤੇ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਅਗਰ ਦੂਜੇ ਦਲ ਨੇ ਕਬਜ਼ਾ ਹੀ ਕਰਨਾ ਸੀ ਤਾਂ ਪ੍ਰਕਾਸ਼ ਪੁਰਬ ਤੋਂ 2 ਮਹੀਨੇ ਪਹਿਲਾਂ ਜਾਂ ਮਹੀਨਾ ਬਾਅਦ ਵਿਚ ਕਰ ਲੈਦਾ ਪਰ ਸਤਿਗੁਰੂ ਪਾਤਸ਼ਾਹ ਜੀ ਦੇ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾਂਦੇ ਪ੍ਰਕਾਸ਼ ਗੁਰਪੁਰਬ ਮੌਕੇ ਵਿਵਾਦ ਖੜ੍ਹਾ ਕਰਨਾ ਅਤੇ ਗੋਲੀਬਾਰੀ ਕਰਨੀ ਵਿਰੋਧੀ ਧੜੇ ਦੀ ਸੋਚੀ ਸਮਝੀ ਸ਼ਾਜਿਸ਼ ਹੈ, ਜਿਸ ਦੀ ਸਾਰੇ ਪੰਥ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ, 80 ਹਜ਼ਾਰ 'ਚ ਸ਼ੇਖਾਂ ਨੂੰ ਵੇਚੀਆਂ, ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ
ਉਨ੍ਹਾਂ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਕਰਦੇ ਹੋਏ ਕਿਹਾ ਕਿ ਜਿਹੜੇ ਬੰਦੇ ’ਤੇ ਕਤਲ ਦੇ ਕੇਸ ਦਰਜ ਹੋਣ ਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਨਾ ਕਰੇ, ਇਹ ਗੱਲ ਸਮਝ ਨਹੀਂ ਆਉਂਦੀ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦਾ ਇਤਿਹਾਸ ਹੈ ਕਿ ਇਹ ਰਾਜਧਾਨੀਆਂ ਕਾਇਮ ਕਰਦਾ ਹੈ, ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਦਾ। ਬਾਬਾ ਬਲਬੀਰ ਸਿੰਘ ਅਕਾਲੀ ਨੇ ਦੱਸਿਆ ਕਿ ਮੈਂ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਸਮਾਗਮ ਵਿਚ ਭਾਗ ਲੈਣ ਗਿਆ ਹੋਇਆ ਸੀ ਕਿ 22 ਨਵੰਬਰ ਨੂੰ ਬਾਬਾ ਮਾਨ ਸਿੰਘ ਆਪਣੇ ਸਾਥੀਆਂ ਸਮੇਤ ਜਬਰੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਅੰਦਰ ਦਾਖ਼ਲ ਹੋਇਆ ਅਤੇ ਮੇਰੇ ਦੋ ਸਿੰਘ ਨਿਰਵੈਰ ਸਿੰਘ ਅਤੇ ਰਾਗੀ ਜਗਜੀਤ ਸਿੰਘ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਅਤੇ ਮੇਰੇ ਸਿੰਘਾਂ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਭੰਗ ਕੀਤੀ।
ਉਨ੍ਹਾਂ ਕਿਹਾ ਕਿ ਮੇਰੇ 3 ਹੋਰ ਸਿੰਘ ਹਾਲੇ ਵੀ ਲਾਪਤਾ ਹਨ ਤੇ ਮੇਰਾ ਬਹੁਤ ਸਾਰਾ ਡੇਰੇ ਦਾ ਸਮਾਨ ਵੀ ਲੁੱਟ ਲਿਆ ਹੈ। ਪੁਲਸ ਨੂੰ ਖ਼ਬਰ ਦਿੱਤੀ ਗਈ ਤੇ ਜਦ ਪੁਲਸ ਨੇ ਜਿੱਥੇ ਬੰਦੀ ਬਣਾਏ ਮੇਰੇ ਦੋਵੇਂ ਸਿੰਘਾਂ ਨੂੰ ਛੁਡਵਾ ਕੇ ਜਾਨ ਬਚਾਈ ਤੇ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਮੇਰੇ ਬੰਦੀ ਬਣਾਏ ਸਿੰਘ ਛੁਡਾਉਣ ਗਈ ਪੁਲਸ ਤੇ ਬਾਬਾ ਮਾਨ ਸਿੰਘ ਤੇ ਹੋਰ ਅਣਪਛਾਤਿਆਂ ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਿਆ ਤੇ ਹੋਰ ਕਈ ਪੁਲਸ ਵਾਲੇ ਜ਼ਖਮੀ ਹੋ ਗਏ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੁਝ ਰਾਜਨੀਤਕ ਨੇਤਾਵਾਂ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੀ ਜਗ੍ਹਾ ’ਤੇ ਹੋਈ ਗੋਲੀਬਾਰੀ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਗੋਲੀਬਾਰੀ ਅਤੇ ਸਿਆਸੀ ਰੋਟੀਆਂ ਸੇਕਣ ਵਾਲੇ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਤੋਂ ਸਾਡਾ ਕਾਨੂੰਨਨ ਪ੍ਰਬੰਧ ਹੈ, ਉੱਥੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਜਾਇਜ਼ ਠਹਿਰਾ ਕੇ ਰਾਜਨੀਤਕ ਆਗੂ ਕੰਡੇ ਨਾ ਬੀਜਣ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਏ ਦੋ ਗੈਂਗਸਟਰਾਂ ਦੇ ਐਨਕਾਊਂਟਰ 'ਤੇ ਪੰਜਾਬ ਪੁਲਸ ਦਾ ਵੱਡਾ ਬਿਆਨ
ਧਾਰਾ 145 ਲਗਾਉਣਾ ਜਾਇਜ਼ ਕਾਰਵਾਈ ਨਹੀਂ
ਬਾਬਾ ਬਲਬੀਰ ਸਿੰਘ ਅਕਾਲੀ ਨੇ ਹੋਰ ਕਿਹਾ ਕਿ ਪੁਲਸ ਅਤੇ ਪ੍ਰਸ਼ਾਸ਼ਨ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਧਾਰਾ 145 ਦੀ ਕਾਰਵਾਈ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਚੀਜ਼ ਕਿਸੇ ਵੱਲੋਂ ਲੁੱਟ ਲਈ ਗਈ ਹੋਵੇ ਅਤੇ ਉਹ ਪੁਲਸ ਨੇ ਵਾਪਸ ਚੀਜ਼ ਦੇ ਮਾਲਕ ਨੂੰ ਸੌਂਪਣੀ ਹੁੰਦੀ ਹੈ ਪਰ ਇੱਥੇ ਉਲਟ ਕੀਤਾ ਗਿਆ ਹੈ। ਪੁਲਸ ਅਤੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਹੜੇ ਦਬਾਅ ਹੇਠਾਂ ਝੁਕ ਕੇ ਇਹ ਗਲਤ ਫ਼ੈਸਲਾ ਲਿਆ ਹੈ, ਜਦਕਿ ਮੇਰੇ ਕੋਲ ਇਸ ਜਗ੍ਹਾ ਦੇ ਸਾਰੇ ਸਬੂਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਸਥਾਨ ਪਹਿਲਾਂ ਤੋਂ ਹੀ ਬੁੱਢਾ ਦਲ ਦਾ ਸਾਡੇ ਕੋਲ ਹੈ ਅਤੇ ਜਦ ਕੋਈ ਸੰਸਥਾ ਦਾ ਮੁਖੀ ਗਦਾਰੀ ਕਰਦਾ ਹੈ ਤਾਂ ਉਸ ਨੂੰ ਬਦਲ ਕੇ ਨਵਾਂ ਮੁਖੀ ਲਗਾਇਆ ਜਾਂਦਾ ਹੈ, ਜੋ ਅਸੀਂ ਵੀ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਇਸ ਘਟਨਾ ’ਤੇ ਸਿਆਸੀ ਰੋਟੀਆਂ ਸੇਕਦੇ ਹਨ, ਉਨ੍ਹਾਂ ਦੇ ਇਸ ਨਾਲ ਆਪਣੇ ਪਾਪ ਧੋ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਕਾਨੂੰਨ ਅਨੁਸਾਰ ਚਲਦੇ ਹਾਂ ਅਤੇ ਪ੍ਰਸ਼ਾਸਨ ਸਾਨੂੰ ਮਜਬੂਰ ਨਾ ਕਰੇ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
RCF 'ਚ ਤਿਆਰ ਹੋਣਗੇ 'ਵੰਦੇ ਭਾਰਤ' ਸਲੀਪਰ ਕੋਚ, ਯਾਤਰੀਆਂ ਲਈ ਸੌਖਾ ਹੋਵੇਗਾ ਲੰਬੀ ਦੂਰੀ ਦਾ ਸਫ਼ਰ
NEXT STORY