ਜਲੰਧਰ (ਵਰੁਣ)— ਗੜ੍ਹਾ ਇਲਾਕੇ 'ਚ ਗਾਹਕ ਬਣ ਕੇ ਆਏ ਨੌਜਵਾਨਾਂ ਨੇ ਦਿਨ-ਦਿਹਾੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਨੂੰ ਕੁੱਟ ਕੇ ਗੱਲੇ ਵਿਚੋਂ ਹਜ਼ਾਰਾਂ ਰੁਪਏ, ਸੋਨੇ ਦੀ ਚੇਨ ਅਤੇ ਮੋਬਾਇਲ ਲੁੱਟ ਲਿਆ, ਜਦਕਿ ਪੈਕ ਕਰਵਾਈਆਂ 6 ਜੀਨਸ ਪੈਂਟਾਂ ਤੇ ਟੀ-ਸ਼ਰਟਾਂ ਵੀ ਲੈ ਗਏ। ਦੁਕਾਨਦਾਰ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਥਾਣਾ ਨੰ. 7 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।ਗੜ੍ਹਾ ਸਥਿਤ ਆਊਟਫਿੱਟ ਦੁਕਾਨ ਦੇ ਮਾਲਕ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਕਰੀਬ 5 ਵਜੇ 2 ਨੌਜਵਾਨ ਉਸਦੀ ਦੁਕਾਨ 'ਚ ਆਏ ਸਨ। ਉਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਨੇ ਉਕਤ ਲੋਕਾਂ ਨੂੰ ਕੱਪੜੇ ਦਿਖਾਉਣੇ ਸ਼ੁਰੂ ਕਰ ਦਿੱਤੇ। ਕੱਪੜੇ ਦੇਖਦੇ ਦੇਖਦੇ ਇਕ ਨੌਜਵਾਨ ਨੇ ਚਾਕੂ ਕੱਢ ਲਿਆ ਅਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਦੋਸ਼ ਹੈ ਕਿ ਲੁਟੇਰਿਆਂ ਨੇ ਗੱਲੇ 'ਚ ਹੱਥ ਪਾ ਕੇ 12 ਤੋਂ 15 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਚੇਨ ਅਤੇ ਮੋਬਾਇਲ ਲੁੱਟ ਲਿਆ ਅਤੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਥਾਣਾ ਨੰ. 7 ਦੇ ਏ. ਐੱਸ. ਆਈ. ਮਹਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਦਾ ਕਹਿਣਾ ਹੈ ਕਿ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਹਾਲਾਂਕਿ ਦੁਕਾਨਦਾਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਕਤ ਲੋਕ ਪਹਿਲਾਂ ਵੀ ਦੁਕਾਨ 'ਚ ਖਰੀਦਦਾਰੀ ਕਰ ਚੁੱਕੇ ਹਨ।
ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਮੰਤਰੀ ਬਲਬੀਰ ਸਿੰਘ ਸਿੱਧੂ
NEXT STORY