ਨਡਾਲਾ (ਸ਼ਰਮਾ)— ਬੀਤੇ ਦਿਨ ਤੜਕਸਾਰ ਬਿਜਲੀ ਦੇ ਸ਼ਾਟ ਸਰਕਟ ਨਾਲ ਲੱਗੀ ਅੱਗ ਕਾਰਨ ਤਿੰਨ ਦੁਕਾਨਾਂ ਅੱਗ ਦੀ ਭੇਟ ਚੜ੍ਹ ਗਈਆਂ। ਬੇਕਾਬੂ ਹੋਈ ਅੱਗ ਕਾਰਨ ਲੱਖਾਂ ਦੀ ਕੀਮਤ ਦਾ ਮਨਿਆਰੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਨਡਾਲਾ ਵਾਸੀ ਸਨੀ ਜਨਰਲ ਸਟੋਰ ਦੇ ਮਾਲਕ ਵਿਜੇ ਕੁਮਾਰ ਪੁੱਤਰ ਸੰਤ ਰਾਮ ਨੇ ਦੱਸਿਆ ਕਿ ਰਾਤ ਸਮੇਂ ਉਹ ਆਪਣੀਆਂ ਤਿੰਨ ਦੁਕਾਨਾਂ ਬੰਦ ਕਰਕੇ ਘਰ ਗਏ ਸਨ। ਸਵੇਰੇ ਤੜਕਸਾਰ ਕਰੀਬ 6 ਵਜੇ ਫੁਲਵਾੜੀ ਸੇਵਾਦਾਰਾਂ ਪੰਡਤ ਗੋਪੀ ਰਾਮ, ਸੁਖਦੇਵ ਸਿੰਘ ਫੁੱਲ ਨੇ ਦੁਕਾਨਾਂ ਅੰਦਰੋਂ ਧੂੰਆਂ ਨਿਕਲਦਾ ਵੇਖਿਆ ਤਾਂ ਨੇੜੇ ਦੇ ਚੱਕੀ ਮਾਲਕ ਬਲਵਿੰਦਰ ਸਿੰਘ ਫੁੱਲ ਰਾਹੀਂ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆ ਕੇ ਫੁਲਵਾੜੀ ਸੇਵਾਦਾਰਾਂ ਤੇ ਹੋਰ ਲੋਕਾਂ ਦੀ ਮਦਦ ਨਾਲ ਭਾਰੀ ਜੱਦੋ ਜ਼ਹਿਦ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਅੱਗ ਲੱਗਣ ਕਾਰਣ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਸੜ ਗਿਆ। ਇਸ ਸਬੰਧੀ ਪੁਲਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।
ਪੰਜਾਬ ਰੂਪੀ ਗੱਡੀ ਨੂੰ ਖਿੱਚ ਰਹੇ ਬੁੱਢੇ ਇੰਜਣ ਨੂੰ ਤੁਰੰਤ ਬਦਲਣ ਦੀ ਲੋੜ : ਭਗਵੰਤ ਮਾਨ
NEXT STORY