ਜਲੰਧਰ, (ਖੁਰਾਨਾ)—ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਸੰਨੀ ਸ਼ਰਮਾ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੇ ਨਿਰਦੇਸ਼ਾਂ 'ਤੇ ਆਪਣੀ ਟੀਮ ਦਾ ਵਿਸਤਾਰ ਕੀਤਾ ਹੈ।
ਸ਼੍ਰੀ ਸ਼ਰਮਾ ਵਲੋਂ ਕੀਤੀਆਂ ਗਈਆਂ ਨਿਯੁਕਤੀਆਂ 'ਚ ਜ਼ਿਲਾ ਪਟਿਆਲਾ ਦੀ ਸੁਸ਼੍ਰੀ ਛਿਨੁ ਗੋਇਲ ਨੂੰ ਪ੍ਰਦੇਸ਼ ਸਕੱਤਰ, ਜ਼ਿਲਾ ਜਲੰਧਰ ਦੇ ਹਨੀ ਕੰਬੋਜ ਨੂੰ ਪ੍ਰਦੇਸ਼ ਸਕੱਤਰ, ਜ਼ਿਲਾ ਖੰਨਾ ਦੇ ਅਮਰੀਸ਼ ਵਿਜ ਨੂੰ ਪ੍ਰਦੇਸ਼ ਖਜ਼ਾਨਚੀ, ਜਲਾਲਾਬਾਦ ਦੇ ਗਗਨ ਬਤਸ ਨੂੰ ਪ੍ਰਦੇਸ਼ ਕਾਲਜ ਆਊਟ ਰੀਚ ਇੰਚਾਰਜ, ਜ਼ਿਲਾ ਪਟਿਆਲਾ ਦੇ ਨੀਰਜ ਸ਼ਰਮਾ ਨੂੰ ਪ੍ਰਦੇਸ਼ ਸਹਿ-ਆਈ. ਟੀ. ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਨੀ ਕੰਬੋਜ ਭਾਜਪਾ ਦੇ ਟਕਸਾਲੀ ਨੇਤਾ ਨਵਲ ਕਿਸ਼ੋਰ ਕੰਬੋਜ ਦੇ ਪੁੱਤਰ ਹਨ ਤੇ ਪਿਛਲੇ ਕਾਫੀ ਸਮੇਂ ਤੋਂ ਖੁਦ ਰਾਜਨੀਤੀ 'ਚ ਸਰਗਰਮ ਹਨ। ਲਾਅ ਗ੍ਰੈਜੂਏਟ ਹੋਣ ਕਾਰਨ ਉਨ੍ਹਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁੱਦਿਆਂ ਦੀ ਚੰਗੀ ਸਮਝ ਹੈ।
ਕੈਪਟਨ ਨੇ ਫੇਸਬੁੱਕ ਅਤੇ ਗੂਗਲ ਤੋਂ ਮੰਗਿਆ ਤਕਨੀਕੀ ਸਮਰਥਨ
NEXT STORY