ਜਲੰਧਰ, (ਜ.ਬ.)- ਸ਼ਰਾਬ ਸਮੱਗਲਰ ਵਜੋਂ ਮਸ਼ਹੂਰ ਸੋਨੂੰ ਨੂੰ ਥਾਣਾ ਨੰ. 1 ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਕਾਬੂ ਦੋਸ਼ੀ ਸੋਨੂੰ ਉਰਫ ਜਾਗਰ ਪੁੱਤਰ ਦੌਲਤ ਰਾਮ ਵਾਸੀ ਮਕਾਨ ਨੰ. 1011 ਬੀ. 1 ਰਾਮ ਨਗਰ ਕੋਲੋਂ ਪੁਲਸ ਨੇ 45 ਬੋਤਲਾਂ ਚੰਡੀਗੜ੍ਹ ਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਨੰ. 1 ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸੂਚਨਾ ਦੇ ਅਾਧਾਰ ’ਤੇ ਕਾਬੂ ਕੀਤਾ ਗਿਆ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੁਕਾਨ ’ਚ ਸੌਦਾ ਲੈਣ ਆਈ ਅੌਰਤ ਦੇ ਪਰਸ ’ਚੋਂ 10,000 ਰੁਪਏ ਚੋਰੀ
NEXT STORY