ਨਡਾਲਾ, (ਸ਼ਰਮਾ)- ਅੱਡਾ ਨਡਾਲਾ ’ਚ ਇਕ ਕਰਿਆਨੇ ਦੀ ਦੁਕਾਨ ’ਚ ਸੌਦਾ ਲੈਣ ਆਈ ਅੌਰਤ ਦੇ ਪਰਸ ’ਚੋਂ 3 ਅਣਪਛਾਤੀਆਂ ਲਡ਼ਕੀਆਂ ਨੇ ਸਨਸਨੀਖੇਜ਼ ਢੰਗ ਨਾਲ 10,000 ਰੁਪਏ ਕੱਢ ਕੇ ਲੈ ਗਈਅਾਂ। ਜਾਣਕਾਰੀ ਦਿੰਦਿਅਾਂ ਪੀਡ਼ਤ ਅੌਰਤ ਜਸਵਿੰਦਰ ਕੌਰ ਪਤਨੀ ਸੀਤਲ ਸਿੰਘ ਵਾਸੀ ਲੱਖਣ ਕੇ ਪੱਡਾ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੀ ਨੂੰਹ ਦੇ ਨਾਲ ਸਥਾਨਕ ਇਕ ਕਰਿਆਨਾ ਸਟੋਰ ’ਚ ਘਰ ਲਈ ਸੌਦਾ ਖਰੀਦ ਰਹੀ ਸੀ ਤਾਂ ਅਚਾਨਕ 3 ਲਡ਼ਕੀਆਂ ਦੁਕਾਨ ਅੰਦਰ ਦਾਖਲ ਹੋਈਆਂ। ਜਿਨ੍ਹਾਂ ’ਚੋਂ 2 ਲਡ਼ਕੀਆਂ ਨੇ ਉਸਨੂੰ ਘੇਰੇ ’ਚ ਲੈ ਲਿਆ ਤੇ ਦੁਕਾਨਦਾਰ ਕੋਲੋਂ ਮਸਾਲਾ ਲੈਣ ਦੀ ਗੱਲ ਕਰਦਿਆਂ ਇਕ ਲਡ਼ਕੀ ਉਸਦੇ ਪਰਸ ’ਚੋਂ 10,000 ਰੁਪਏ ਕੱਢ ਕੇ ਲੈ ਗਈ ਤੇ ਦੂਜੀਅਾਂ ਦੋ ਲੜਕੀਅਾਂ ਇਕ-ਦੂਜੇ ਨੂੰ ਇਸ਼ਾਰਾ ਕਰਦੀਆਂ ਹੋਈਅਾਂ ਬਿਨਾਂ ਕੋਈ ਸੌਦਾ ਲਏ ਤੁਰ ਪਈਅਾਂ। ਇਸ ਦੌਰਾਨ ਜਦੋਂ ਉਹ ਆਪਣਾ ਸੌਦਾ ਲੈ ਕੇ ਦੁਕਾਨਦਾਰ ਨੂੰ ਪੈਸੇ ਦੇਣ ਲੱਗੀ ਤਾਂ ਪਰਸ ’ਚੋਂ ਪੈਸੇ ਗਾਇਬ ਸਨ। ਇਸ ਸਬੰਧੀ ਪੁਲਸ ਨੇ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੇਖ ਕੇ ਮੁਲਜ਼ਮ ਲੜਕੀਅਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨਗਰ ਕੌਂਸਲ ਦੀ ਟੀਮ ਨੇ ਹਟਾਏ ਨਾਜਾਇਜ਼ ਕਬਜ਼ੇ
NEXT STORY