ਦਸੂਹਾ (ਝਾਵਰ)- ਐੱਸ.ਟੀ.ਐੱਫ. ਜਲੰਧਰ ਟੀਮ ਵੱਲੋਂ ਬੀਤੀ ਰਾਤ ਥਾਣਾ ਦਸੂਹਾ ਦੇ ਪਿੰਡਾਂ ਮੀਰਪੁਰ, ਮੀਆਂ ਦਾ ਪਿੰਡ ਤੇ ਸਰੀਹਪੁਰ ਵਿਖੇ ਨਸ਼ੀਲੇ ਪਦਾਰਥ ਕਾਬੂ ਕਰਨ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਐੱਸ.ਟੀ.ਐੱਫ. ਜਲੰਧਰ ਦੀ ਟੀਮ ਨੇ ਲਗਭਗ 1 ਕਿੱਲੋ 10 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਕਰਨ ’ਚ ਕਾਮਯਾਬ ਰਹੀ।
ਇਸ ਤੋਂ ਬਾਅਦ ਐੱਸ.ਟੀ.ਐੱਫ. ਦੀ ਟੀਮ ਥਾਣਾ ਦਸੂਹਾ ਵਿਖੇ ਨਸ਼ਾ ਸਮੱਗਲਰਾਂ ਨੂੰ ਨਾਲ ਲੈ ਗਈ। ਜਾਣਕਾਰੀ ਅਨੁਸਾਰ 3 ਸਮੱਗਲਰਾਂ ਦੇ ਘਰ ਛਾਪੇਮਾਰੀ ਕੀਤੀ ਗਈ ਤੇ ਇਨ੍ਹਾਂ ’ਚੋਂ 1 ਸਮੱਗਲਰ ਨੂੰ ਫੜਨ ’ਚ ਕਾਮਯਾਬ ਹੋਈ, ਜਦ ਕਿ 1 ਭੱਜਣ ’ਚ ਸਫਲ ਹੋ ਗਿਆ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋਲ਼ੀਆਂ
ਇਸ ਛਾਪੇਮਾਰੀ ਨੂੰ ਐੱਸ.ਟੀ.ਐੱਫ. ਜਲੰਧਰ ਟੀਮ ਵੱਲੋਂ ਗੁਪਤ ਰੱਖਿਆ ਗਿਆ ਸੀ। ਪਤਾ ਲੱਗਾ ਹੈ ਕਿ ਥਾਣਾ ਦਸੂਹਾ ਦੇ ਇਲਾਕੇ ’ਚ ਇਸ ਛਾਪੇਮਾਰੀ ਕਾਰਨ ਨਸ਼ਾ ਸਮੱਗਲਰਾਂ ’ਚ ਭਾਜੜਾਂ ਪੈ ਗਈਆਂ, ਜਦ ਕਿ ਥਾਣਾ ਦਸੂਹਾ ਦੇ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਕੰਨੀ ਕਤਰਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੈਂਗਸਟਰਾਂ ਦੇ ਨਿਸ਼ਾਨੇ 'ਤੇ ਪੰਜਾਬ ਪੁਲਸ, ਅਲੂ ਅਰਜੁਨ ਦੀ ਗ੍ਰਿਫਾਤਰੀ ਪਿੱਛੋਂ ਮਾਮਲੇ 'ਚ ਨਵਾਂ ਮੋੜ, ਜਾਣੋ ਅੱਜ ਦੀਆਂ TOP10-ਖਬਰਾਂ
NEXT STORY