ਜਲੰਧਰ (ਮਹੇਸ਼)— ਪਿੰਡ ਕੁੱਕੜ ਦੇ ਰਹਿਣ ਵਾਲੇ 32 ਸਾਲਾ ਹੇਅਰ ਡ੍ਰੈਸਰ ਬਲਜੀਤ ਸਿੰਘ ਉਰਫ਼ ਗੋਰਾ ਨੇ ਬੀਤੇ ਦਿਨੀਂ ਜ਼ਹਿਰੀਲਾ ਪਦਰਾਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਥਾਣਾ ਸਦਰ ਦੀ ਪੁਲਸ ਨੇ ਸਿਵਲ ਹਸਪਤਾਲ ਤੋਂ ਬਲਜੀਤ ਸਿੰਘ ਉਰਫ਼ ਗੋਰਾ ਪੁੱਤਰ ਹੀਰਾ ਲਾਲ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐੱਸ. ਆਈ. ਗੁਰਦਿਆਲ ਹੀਰਾ ਨੇ ਦੱਸਿਆ ਕਿ ਮਿ੍ਰਤਕ ਬਲਜੀਤ ਕੁਮਾਰ ਦੇ ਵੱਡੇ ਭਰਾ ਕਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਬਲਜੀਤ ਦੀ ਮੌਤ ਲਈ ਉਸ ਦੀ ਪਤਨੀ ਅਤੇ ਇਕ ਪੁਲਸ ਵਾਲੇ ਸਮੇਤ ਹੋਰ ਲੋਕ ਜ਼ਿੰਮੇਵਾਰ ਹਨ। ਉਨ੍ਹਾਂ ਤੋਂ ਹੀ ਦੁਖ਼ੀ ਹੋ ਕੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਹੈ।
ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਉਸ ਨੇ ਬਲਜੀਤ ਵੱਲੋਂ ਲਿਖਿਆ ਸੁਸਾਈਡ ਨੋਟ ਵੀ ਪੁਲਸ ਸੌਂਪ ਦਿੱਤਾ ਹੈ, ਜਿਸ ’ਚ ਉਸ ਨੇ ਆਪਣੀ ਪਤਨੀ ਬਿਮਲਾ ਕੁਮਾਰੀ ਪੁੱਤਰੀ ਪਾਲੀ ਰਾਮ ਵਾਸੀ ਰਾਵਾ ਮੁਹੱਲਾ ਥਾਣਾ ਮਹਿਤਪੁਰ ਅਤੇ ਬਿਲਗਾ ਦੇ ਰਹਿਣ ਵਾਲੇ ਛਿੰਦਾ ਨਾਂ ਦੇ ਪੁਲਸ ਕਰਮਚਾਰੀ ਸਮੇਤ 10 ਲੋਕਾਂ ਦੇ ਨਾਂ ਲਿਖੇ ਹਨ। ਇਸ ’ਚ ਤਾਰੋ ਸੱਸ, ਪੱਪੂ ਹਲਵਾਈ ਵਾਸੀ ਗੌਹੀਰਾਂ ਨਕੋਦਰ, ਲੱਕੀ ਪੁੱਤਰ ਮੱਖਣ ਵਾਸੀ ਝਮਟਾਂ ਜ਼ਿਲ੍ਹਾ ਲੁਧਿਆਣਾ, ਸਾਲੀ ਵਾਣੀ ਪਤਨੀ ਜਸਬੀਰ ਵਾਸੀ ਜਲੰਧਰ, ਰਮਨ ਪੁੱਤਰ ਪਾਲੀ ਰਾਮ ਵਾਸੀ ਰਾਵਾ ਮੁਹੱਲਾ ਮਹਿਤਪੁਰ, ਰਾਣੋ (ਤਾਰੋ ਦੀ ਕੁੜੀ) ਵਾਸੀ ਲੁਧਿਆਣਾ, ਰੇਸ਼ਮ (ਤਾਰੋ ਦਾ ਮੁੰਡਾ) ਵਾਸੀ ਰਾਵਾ ਮੁਹੱਲਾ ਮਹਿਤਪੁਰ ਅਤੇ ਤਾਰੋ ਦਾ ਪਤੀ ਆਦਿ ਸ਼ਾਮਲ ਹਨ।
ਗੁਰਦਿਆਲ ਹੀਰਾ ਨੇ ਦੱਸਿਆ ਕਿ ਸੁਸਾਈਡ ਨੋਟ ਅਤੇ ਮਿ੍ਰਤਕ ਦੇ ਭਰਾ ਕਰਨ ਦੇ ਬਿਆਨਾਂ ’ਤੇ ਸਾਰੇ ਦੋਸ਼ੀਆਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਧਾਰਾ-306 ਆਈ. ਪੀ. ਸੀ. ਦੇ ਤਹਿਤ ਥਾਣਾ ਸਦਰ ’ਚ ਐੱਫ. ਆਈ. ਆਰ. ਨੰਬਰ 119 ਦਰਜ ਕੀਤੀ ਗਈ ਹੈ। ਸਾਰੇ ਮੁਲਜ਼ਮ ਫਰਾਰ ਹਨ। ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਚੌਲਾਂਗ ਟੋਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਲਾਇਆ ਧਰਨਾ 300ਵੇਂ ਦਿਨ ’ਚ ਦਾਖ਼ਲ
NEXT STORY