Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 09, 2026

    6:54:40 AM

  • ramandeep kaur died in a road accident in canada

    ਕੈਨੇਡਾ ’ਚ ਜੇਲ ਵਿਭਾਗ 'ਚ ਨੌਕਰੀ ਕਰਦੀ ਰਮਨਦੀਪ ਕੌਰ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ...

  • boy taken into police custody goes missing under suspicious circumstances

    ਪੰਜਾਬ: ਪੁਲਸ ਹਿਰਾਸਤ 'ਚੋਂ ਨੌਜਵਾਨ ਗੱਡੀ ਤੋਂ ਛਾਲ...

  • big encounter in punjab nawanshahr bullets fired shooters

    ਪੰਜਾਬ 'ਚ ਵੱਡਾ ਐਨਕਾਊਂਟਰ! ਸ਼ੂਟਰਾਂ ਤੇ ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਨੋਟਬੰਦੀ, ਕਿਸਾਨ ਖੁਦਕੁਸ਼ੀਆਂ ਵਰਗੇ ਗੰਭੀਰ ਮਸਲਿਆਂ 'ਤੇ ਸੰਨੀ ਦਿਓਲ ਮੇਰੇ ਨਾਲ ਬਹਿਸ ਕਰਨ : ਜਾਖੜ

DOABA News Punjabi(ਦੋਆਬਾ)

ਨੋਟਬੰਦੀ, ਕਿਸਾਨ ਖੁਦਕੁਸ਼ੀਆਂ ਵਰਗੇ ਗੰਭੀਰ ਮਸਲਿਆਂ 'ਤੇ ਸੰਨੀ ਦਿਓਲ ਮੇਰੇ ਨਾਲ ਬਹਿਸ ਕਰਨ : ਜਾਖੜ

  • Edited By Shivani Attri,
  • Updated: 27 Apr, 2019 10:59 AM
Jalandhar
sunil jakhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ 2002 ਤੋਂ 2017 ਤੱਕ 3 ਵਾਰ ਅਬੋਹਰ ਵਿਧਾਨ ਸਭਾ ਸੀਟ ਦੀ ਅਗਵਾਈ ਕਰਦੇ ਰਹੇ। 2012 ਤੋਂ 1017 ਤੱਕ ਉਹ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਹੇ, ਜਿਸ ਦੌਰਾਨ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਬੁਰੀ ਤਰ੍ਹਾਂ ਨਾਲ ਜਨ ਮਸਲਿਆਂ ਨੂੰ ਲੈ ਕੇ ਘੇਰਿਆ। 2017 'ਚ ਸੂਬਾ ਵਿਧਾਨ ਸਭਾ ਚੋਣਾਂ 'ਚ ਭਾਵੇਂ ਜਾਖੜ ਹਾਰ ਗਏ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਕਰਕੇ ਦਿਵਾਈ। ਉਸ ਦੇ ਬਾਅਦ ਫਿਲਮ ਅਦਾਕਾਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਸੀਟ ਖਾਲੀ ਹੋ ਗਈ। ਕਾਂਗਰਸ ਲੀਡਰਸ਼ਿੱਪ ਨੇ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਉਤਾਰਿਆ ਅਤੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ ਪੌਣੇ 2 ਲੱਖ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਚੋਣਾਂ 'ਚ ਫਿਲਮ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਹੈ। ਦੇਸ਼ ਦੀ ਸਿਆਸਤ ਅਤੇ ਗੁਰਦਾਸਪੁਰ ਦੇ ਮਸਲਿਆਂ ਨੂੰ ਲੈ ਕੇ ਜਾਖੜ ਨਾਲ ਵਿਸਤਾਰ ਨਾਲ ਗੱਲਬਾਤ ਹੋਈ, ਜਿਨ੍ਹਾਂ ਦੇ ਮੁੱਖ ਅੰਸ਼ ਹੇਠ ਲਿਖਤ ਹਨ :
ਸ. ਭਾਜਪਾ ਨੇ 'ਆਪ' ਦੇ ਮੁਕਾਬਲੇ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ?
ਜ. ਮੈਂ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਚੋਣ ਮੈਦਾਨ 'ਚ ਆਉਣ 'ਤੇ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦੀਆਂ ਫਿਲਮਾਂ ਦੇਖੀਆਂ ਹਨ, ਉਸੇ ਤਰ੍ਹਾਂ ਸਿਆਸਤ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਜਨਤਾ ਨੂੰ ਦੇਣੇ ਪੈਣਗੇ।
ਸ. ਤੁਸੀਂ ਸੰਨੀ ਦਿਓਲ ਤੋਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ?
ਜ. ਮੈਂ ਨਹੀਂ ਸਗੋਂ ਦੇਸ਼ ਅਤੇ ਪੰਜਾਬ ਦੀ ਜਨਤਾ ਸੰਨੀ ਦਿਓਲ ਨੂੰ ਮੋਦੀ ਸਰਕਾਰ ਦੀ ਕਾਰਗੁਜ਼ਾਰੀ, ਉਸ ਦਾ ਪੰਜਾਬ ਪ੍ਰਤੀ ਰਵੱਈਆ ਅਤੇ ਸਰਹੱਦੀ ਖੇਤਰਾਂ ਦੀ ਅਣਦੇਖੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇਗੀ।
ਸ. ਤੁਸੀਂ ਵਿਸਤਾਰ ਨਾਲ ਇਨ੍ਹਾਂ ਸਵਾਲਾਂ ਬਾਰੇ ਦੱਸੋਗੇ?
ਜ. ਸਭ ਤੋਂ ਪਹਿਲਾਂ ਮੋਦੀ ਸਰਕਾਰ ਨੇ ਦੇਸ਼ 'ਚ ਬਿਨਾਂ ਸੋਚੇ-ਸਮਝੇ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਲਾਗੂ ਕਰ ਦਿੱਤਾ। ਨੋਟਬੰਦੀ ਕਾਰਨ ਦੇਸ਼ 'ਚ ਆਰਥਿਕ ਵਿਕਾਸ ਰੁਕ ਗਿਆ। ਛੋਟੇ ਕਾਰਖਾਨੇ ਅਤੇ ਦੁਕਾਨਦਾਰ ਬਰਬਾਦ ਹੋ ਗਏ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਕੀਮਤਾਂ ਨਹੀਂ ਮਿਲੀਆਂ। ਨੋਟਬੰਦੀ ਦੇ ਬਾਅਦ ਲੋਕਾਂ ਨੂੰ ਆਪਣਾ ਪੈਸਾ ਬੈਂਕਾਂ ਤੋਂ ਕਢਵਾਉਣ ਲਈ ਬੈਂਕਾਂ ਦੀਆਂ ਲਾਈਨਾਂ 'ਚ ਖੜ੍ਹਾ ਹੋਣਾ ਪਿਆ। ਇਨ੍ਹਾਂ ਸਵਾਲਾਂ ਦੇ ਜਵਾਬ ਜਨਤਾ ਸੰਨੀ ਦਿਓਲ ਨੂੰ ਪੁੱਛੇਗੀ। ਸੰਨੀ ਦਿਓਲ ਕੀ ਦੱਸਣਗੇ ਕਿ ਮੋਦੀ ਸਰਕਾਰ ਦੇ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਫੈਸਲੇ ਪੰਜਾਬ ਅਤੇ ਦੇਸ਼ ਦੇ ਹਿੱਤ 'ਚ ਸਨ। ਇਸੇ ਤਰ੍ਹਾਂ ਕਿਸਾਨਾਂ ਨੇ ਪਿਛਲੇ ਸਮੇਂ 'ਚ ਖੁਦਕੁਸ਼ੀਆਂ ਕੀਤੀਆਂ ਪਰ ਮੋਦੀ ਸਰਕਾਰ ਨੇ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ।
ਸ. ਭਾਜਪਾ ਨੇ ਆਖਿਰ ਸੰਨੀ ਦਿਓਲ ਨੂੰ ਹੀ ਚੋਣਾਂ ਦੀ ਜੰਗ 'ਚ ਤੁਹਾਡੇ ਮੁਕਾਬਲੇ ਕਿਉਂ ਉਤਾਰਿਆ ਹੈ?
ਜ. ਅਸਲ 'ਚ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਲੋਕ ਸਭਾ 'ਚ ਦੇਸ਼ ਦੀ ਸੁਰੱਖਿਆ, ਰੱਖਿਆ, ਕਿਸਾਨੀ ਮੁੱਦਿਆਂ, ਲੰਗਰ 'ਤੇ ਲਾਏ ਗਏ ਜੀ. ਐੱਸ. ਟੀ., ਨੋਟਬੰਦੀ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸੰਸਦ 'ਚ ਪ੍ਰਦਰਸ਼ਨ ਕੀਤਾ। ਮੋਦੀ ਨੂੰ ਉਨ੍ਹਾਂ ਦੇ ਜਵਾਬ ਨਹੀਂ ਮਿਲੇ। ਪੰਜਾਬ ਦੇ ਚਾਰੇ ਕਾਂਗਰਸੀ ਸੰਸਦ ਮੈਂਬਰਾਂ ਨੇ ਮਿਲ ਕੇ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ, ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਲੀਡਰਸ਼ਿੱਪ ਪ੍ਰੇਸ਼ਾਨ ਸੀ। ਇਸ ਲਈ ਉਨ੍ਹਾਂ ਨੇ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰ ਕੇ ਸੁਨੀਲ ਜਾਖੜ ਦੀ ਆਵਾਜ਼ ਨੂੰ ਬੰਦ ਕਰਨ ਦੀ ਇਕ ਸਾਜ਼ਿਸ਼ ਰਚੀ ਹੈ ਪਰ ਇਹ ਸਾਜ਼ਿਸ਼ ਜਨਤਾ ਕਦੇ ਵੀ ਪੂਰੀ ਨਹੀਂ ਹੋਣ ਦੇਵੇਗੀ। ਜਨਤਾ ਜਾਗਰੂਕ ਹੈ। ਉਹ ਅਦਾਕਾਰ ਅਤੇ ਨੇਤਾ ਵਿਚਾਲੇ ਫਰਕ ਸਮਝਦੀ ਹੈ। ਮੇਰੀ ਸੰਸਦ ਮੈਂਬਰ ਦੇ ਤੌਰ 'ਤੇ ਪੂਰਾ ਰਿਕਾਰਡ ਗੁਰਦਾਸਪੁਰ ਦੀ ਜਨਤਾ ਦੇ ਸਾਹਮਣੇ ਹੈ।
ਸ. ਸੰਨੀ ਦਿਓਲ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ?
ਜ. ਸੰਨੀ ਦਿਓਲ ਸਬੰਧੀ ਉਹ ਇਹੋ ਕਹਿਣਗੇ ਕਿ ਉਹ ਦੇਸ਼ ਅਤੇ ਪੰਜਾਬ ਨਾਲ ਜੁੜੇ ਮਸਲਿਆਂ ਜਿਵੇਂ ਨੋਟਬੰਦੀ, ਜੀ. ਐੱਸ. ਟੀ., ਮੋਦੀ ਸਰਕਾਰ ਵੱਲੋਂ ਕੀਤੀ ਗਈ ਪੰਜਾਬ ਦੀ ਅਣਦੇਖੀ, ਸਰਹੱਦੀ ਖੇਤਰਾਂ ਨੂੰ ਕੋਈ ਉਦਯੋਗਿਕ ਪੈਕੇਜ ਨਾ ਦੇਣ ਆਦਿ ਦੇ ਮੁੱਦਿਆਂ ਨੂੰ ਲੈ ਕੇ ਜਨਤਕ ਤੌਰ 'ਤੇ ਬਹਿਸ ਕਰ ਲੈਣ। ਜਨਤਾ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਸੰਨੀ ਦਿਓਲ ਦੀ ਜਨਤਾ ਨਾਲ ਜੁੜੇ ਮਸਲਿਆਂ 'ਤੇ ਕੀ ਸਲਾਹ ਹੈ। ਉਹ ਸੰਨੀ ਦਿਓਲ ਨਾਲ ਖੁੱਲ੍ਹੀ ਬਹਿਸ ਕਰਨ ਲਈ ਤਿਆਰ ਹਨ।
ਸ. ਜੇਕਰ ਸੰਨੀ ਦਿਓਲ ਬਹਿਸ ਲਈ ਤਿਆਰ ਨਹੀਂ ਹੁੰਦੇ ਹਨ ਤਾਂ ਫਿਰ ਤੁਹਾਡੀ ਸਿਆਸਤ ਕੀ ਹੋਵੇਗੀ?
ਜ. ਮੇਰੀ ਰਣਨੀਤੀ ਨਹੀਂ ਸਗੋਂ ਅਜਿਹੀ ਸਥਿਤੀ 'ਚ ਜਨਤਾ ਖੁਦ ਹੀ ਸੰਨੀ ਦਿਓਲ ਨਾਲ ਪਿਛਲੇ 5 ਸਾਲਾਂ 'ਚ ਮੋਦੀ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਦਾ ਹਿਸਾਬ ਮੰਗਣਗੇ। ਜਨਤਾ ਨੂੰ ਹੁਣ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਹੈ। ਜਨਤਾ ਸਭ ਜਾਣਦੀ ਹੈ। ਮੋਦੀ ਸਰਕਾਰ ਦਾ ਫਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਦਾਅ ਉਲਟਾ ਪਵੇਗਾ।
ਸ. ਕੀ ਸੰਨੀ ਦਿਓਲ ਮੁੰਬਈ ਦੇ ਏ. ਸੀ. ਜੀਨ ਨੂੰ ਛੱਡ ਸਕਣਗੇ?
ਜ.
ਮੁੰਬਈ ਦਾ ਏ. ਸੀ. ਕਮਰਿਆਂ 'ਚ ਰਹਿਣ ਦਾ ਜੀਵਨ ਬਹੁਤ ਆਰਾਮਦਾਇਕ ਹੈ ਜਦਕਿ ਸਿਆਸਤ 'ਚ ਆ ਕੇ ਪਿੰਡਾਂ ਅਤੇ ਸ਼ਹਿਰਾਂ 'ਚ ਲੋਕਾਂ ਵਿਚਾਲੇ ਗਰਮੀ 'ਚ ਜਾਣਾ ਪੈਂਦਾ ਹੈ। ਸੰਨੀ ਦਿਓਲ ਇਸ ਦੇ ਆਦੀ ਨਹੀਂ ਹਨ। ਉਨ੍ਹਾਂ ਨੂੰ ਵਾਰ-ਵਾਰ ਪਾਣੀ ਦੀ ਲੋੜ ਪਵੇਗੀ, ਜੋ ਕਾਂਗਰਸ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਲਈ ਤਿਆਰ ਹੈ। ਸੰਨੀ ਦੀ ਸਿਹਤ ਦਾ ਅਸੀਂ ਪੂਰਾ ਧਿਆਨ ਰੱਖਣਾ ਚਾਹਾਂਗੇ।
ਸ. ਗੁਰਦਾਸਪੁਰ 'ਚ ਰਾਸ਼ਟਰਵਾਦ ਦਾ ਮੁੱਦਾ ਕਿੰਨਾ ਹਾਵੀ ਰਹੇਗਾ?
ਜ.
ਇਹ ਇਕ ਮਹੱਤਵਪੂਰਨ ਸਵਾਲ ਹੈ ਕਿਉਂਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲਾ ਹੈ, ਜਿੱਥੇ ਰਹਿਣ ਵਾਲੇ ਲੋਕਾਂ ਨੂੰ ਹਮੇਸ਼ਾ ਪਾਕਿਸਤਾਨ ਦੀਆਂ ਜੰਗਾਂ ਜਾਂ ਅਸਿੱਧੇ ਯੁੱਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ 'ਤੇ ਸਮੇਂ-ਸਮੇਂ 'ਤੇ ਅੱਤਵਾਦੀ ਹਮਲੇ ਹੋਏ। ਪਠਾਨਕੋਟ ਹਵਾਈ ਫੌਜ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਪਰ ਮੋਦੀ ਸਰਕਾਰ ਨੇ ਆਈ. ਐੱਸ. ਆਈ. ਦੇ ਅਧਿਕਾਰੀਆਂ ਨੂੰ ਦੌਰਾ ਕਰਨ ਲਈ ਬੁਲਾ ਲਿਆ। ਇਸੇ ਤਰ੍ਹਾਂ ਜਦੋਂ ਵੀ ਜੰਗ ਦਾ ਮਾਹੌਲ ਪੈਦਾ ਹੁੰਦਾ ਹੈ ਤਾਂ ਗੁਰਦਾਸਪੁਰ ਤੇ ਆਸ-ਪਾਸ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨਾਲ ਸਬੰਧ ਰੱਖਦੇ ਕਈ ਜਵਾਨਾਂ ਨੇ ਜੰਮੂ-ਕਸ਼ਮੀਰ 'ਚ ਆਪਣੀਆਂ ਸ਼ਹੀਦੀਆਂ ਦਿੱਤੀਆਂ।
ਸ. ਪੰਜਾਬ 'ਚ ਕਿਹੜੇ ਚੋਣ ਮੁੱਦੇ ਹਾਵੀ ਰਹਿਣ ਵਾਲੇ ਹਨ?
ਜ.
ਸਭ ਤੋਂ ਵੱਡਾ ਚੋਣ ਮੁੱਦਾ ਕੇਂਦਰ 'ਚ ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਉਣਾ ਹੈ। ਮੋਦੀ ਸਰਕਾਰ ਦੇ ਕਾਰਜਕਾਲ 'ਚ ਦੇਸ਼ ਹਰ ਪੱਖ ਤੋਂ ਪੱਛੜ ਗਿਆ। ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਸ਼ਨ-14 ਦੇ ਸੰਕਲਪ ਨੂੰ ਲੈ ਕੇ ਅੱਗੇ ਵੱਧ ਰਹੇ ਹਨ। ਮੈਨੂੰ ਉਮੀਦ ਹੈ ਕਿ ਪੰਜਾਬ ਦੀ ਜਨਤਾ ਕਾਂਗਰਸ ਨੂੰ ਮਜ਼ਬੂਤੀ ਦੇਵੇਗੀ ਅਤੇ ਕੇਂਦਰ 'ਚ ਮੋਦੀ ਸਰਕਾਰ ਨੂੰ ਹਟਾਉਣ 'ਚ ਮਦਦ ਕਰੇਗੀ।
ਸ. ਅਕਾਲੀ ਦਲ ਦੀ ਸਿਆਸੀ ਹਾਲਤ ਕਿਹੋ ਜਿਹੀ ਰਹਿਣ ਵਾਲੀ ਹੈ?
ਜ.
ਅਕਾਲੀ ਦਲ ਨੂੰ ਜਨਤਾ ਮੁਆਫ ਕਰਨ ਵਾਲੀ ਨਹੀਂ ਹੈ ਕਿਉਂਕਿ ਉਨ੍ਹਾਂ ਦੇ 10 ਸਾਲਾਂ ਦੇ ਸ਼ਾਸਨਕਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ ਸ਼ਰੀਫ ਆਦਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਪੰਜਾਬ ਦੇ ਲੋਕ ਹੁਣ ਅਕਾਲੀ ਦਲ ਦੀਆਂ ਸਮਾਜ ਨੂੰ ਵੰਡਣ ਦੀਆਂ ਨੀਤੀਆਂ ਨੂੰ ਸਵੀਕਾਰ ਨਹੀਂ ਕਰਨਗੇ।
ਸ. ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੁੱਖ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਅਕਾਲੀ ਦਲ ਨੇ ਸ਼ਿਕਾਇਤ ਕਰਕੇ ਤਬਦੀਲ ਕਰਵਾ ਦਿੱਤਾ ਹੈ।
ਜ.
ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ 'ਚ ਚੋਣ ਕਮਿਸ਼ਨ ਦਾ ਫੈਸਲਾ ਪੱਖਪਾਤ ਵਾਲਾ ਸੀ। ਸਿੱਖ ਫਿਰਕੇ ਅੰਦਰ ਅਕਾਲੀ ਦਲ ਖਿਲਾਫ ਭਾਰੀ ਰੋਸ ਹੈ।
ਸ. ਸਰਹੱਦੀ ਖੇਤਰਾਂ ਜਿਵੇਂ ਗੁਰਦਾਸਪੁਰ ਲਈ ਮੋਦੀ ਸਰਕਾਰ ਦਾ ਕੀ ਰਵੱਈਆ ਰਿਹਾ?
ਜ.
ਅਸਲ 'ਚ ਮੋਦੀ ਸਰਕਾਰ ਨੇ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲਿਆਂ ਨੂੰ ਕੋਈ ਉਦਯੋਗਿਕ ਪੈਕੇਜ ਨਹੀਂ ਦਿੱਤਾ। ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਆਦਿ ਨੂੰ ਤਾਂ ਵਿਸ਼ੇਸ਼ ਉਦਯੋਗਿਕ ਪੈਕੇਜ ਦਿੱਤੇ ਗਏ ਪਰ ਪੰਜਾਬ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਕਰ ਦਿੱਤੀ ਗਈ।

  • sunil jakhar
  • interview
  • lok sabha elections 2019
  • ਸੁਨੀਲ ਜਾਖੜ
  • ਕਾਂਗਰਸ
  • ਇੰਟਰਵਿਊ

ਕੰਡੀਸ਼ਨਲ ਅਸਤੀਫਾ ਦੇ ਕੇ ਸਿਆਸੀ ਪਾਰਟੀਆਂ ਦੇ ਟਾਰਗੈੱਟ 'ਤੇ ਆਏ ਸੁਖਪਾਲ ਖਹਿਰਾ

NEXT STORY

Stories You May Like

  • sunny deol promotes  batwara 1947  in patna with son karan deol
    ਸੰਨੀ ਦਿਓਲ ਨੇ ਪੁੱਤਰ ਕਰਨ ਨਾਲ ਪਟਨਾ 'ਚ  ਕੀਤੀ ਫਿਲਮ "ਬਟਵਾਰਾ 1947" ਦੀ ਪ੍ਰਮੋਸ਼ਨ
  • sunny deol gets emotional about partition 1947
    'ਇਹ ਫ਼ਿਲਮ ਹਰ ਮਾਂ ਨੂੰ ਸਮਰਪਿਤ ਹੈ', 'ਬਟਵਾਰਾ 1947' ਨੂੰ ਲੈ ਕੇ ਸੰਨੀ ਦਿਓਲ ਹੋਏ ਭਾਵੁਕ
  • sunny deol to visit patna for the first time to promote  batwara 1947
    'ਬਟਵਾਰਾ 1947' ਦੀ ਪ੍ਰਮੋਸ਼ਨ ਲਈ ਪਹਿਲੀ ਵਾਰ ਪਟਨਾ ਜਾਣਗੇ ਸੰਨੀ ਦਿਓਲ
  • batwara 1947  film  sunny deol
    ਪਾਪਾ ਨੇ ਕਿਹਾ ਸੀ-ਫ਼ਿਲਮ ਬਹੁਤ ਵਧੀਆ ਹੈ, ਬਸ ਰਿਲੀਜ਼ ’ਚ ਦੇਰੀ ਹੋ ਗਈ : ਸੰਨੀ ਦਿਓਲ
  • film batwara 1947  humanity sunny deol
    ਫਿਲਮ "ਬਟਵਾਰਾ 1947" ਸਾਬਤ ਕਰੇਗੀ ਕਿ ਮਨੁੱਖਤਾ ਤੋਂ ਵੱਧ ਕੁਝ ਵੀ ਨਹੀਂ ਮਹੱਤਵਪੂਰਨ ਨਹੀਂ ਹੈ: ਸੰਨੀ ਦਿਓਲ
  • punjab vidhan sabha
    ਵਿਧਾਨ ਸਭਾ 'ਚ ਅਮਨ ਅਰੋੜਾ ਤੇ ਕਾਂਗਰਸੀਆਂ ਵਿਚਾਲੇ ਹਲਕੀ ਨੋਕ-ਝੋਕ, RTI ਨੂੰ ਲੈ ਕੇ ਛਿੜੀ ਬਹਿਸ
  • government should apologize to the country jairam ramesh
    ਪੇਪਰ ਲੀਕ ਤੇ ਨੋਟਬੰਦੀ ਲਈ ਦੇਸ਼ ਤੋਂ ਮਾਫ਼ੀ ਮੰਗੇ ਸਰਕਾਰ : ਜੈਰਾਮ ਰਮੇਸ਼
  • threat of serious diseases in punjab
    ਪੰਜਾਬ 'ਚ ਗੰਭੀਰ ਬੀਮਾਰੀਆਂ ਦਾ ਖਤਰਾ, ਹਾਟ-ਸਪਾਟ ਇਲਾਕਿਆਂ ’ਚ ਕਾਰਵਾਈ ਤੇਜ਼ ਕਰਨ ਦੇ ਹੁਕਮ ਜਾਰੀ
  • robbers rob husband and wife in jalandhar
    ਜਲੰਧਰ 'ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ...
  • moderate rain likely in various districts of punjab
    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ,...
  • police raid grand spa center in jalandhar
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ...
  • burnt deadbody found on nakodar kapruthala road
    ਨਕੋਦਰ-ਕਪਰੂਥਲਾ ਰੋਡ ’ਤੇ ਪੱਲੀ ’ਚ ਲਪੇਟੀ ਗਲੀ-ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
  • red alert in punjab police force deployed blockade campaign
    ਪੰਜਾਬ 'ਚ Red Alert! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
  • third accused in batala grenade attack arrested
    ਬਟਾਲਾ 'ਚ ਗ੍ਰਨੇਡ ਹਮਲਾ ਕਰਨ ਵਾਲਾ ਤੀਜਾ ਮੁਲਜ਼ਮ ਗ੍ਰਿਫ਼ਤਾਰ ! ਪੰਜਾਬ ਦੇ ਕਈ...
  • students clash at apeejay mun in jalandhar
    ਜਲੰਧਰ ਦੇ ਮਸ਼ਹੂਰ ਕਾਲਜ 'ਚ ਭਿੜੇ ਵਿਦਿਆਰਥੀ, ਚੱਲੇ ਲੱਤਾਂ-ਮੁੱਕੇ
  • thieves target house jewelry and cash stolen
    ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ...
Trending
Ek Nazar
a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

cop deployed outside salman khan s house collapses dies

ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ...

work from home started again

ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ...

bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • case registered against one after dope test comes positive
      ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਇਕ ਖ਼ਿਲਾਫ਼ ਮਾਮਲਾ ਦਰਜ
    • students clash at apeejay mun in jalandhar
      ਜਲੰਧਰ ਦੇ ਮਸ਼ਹੂਰ ਕਾਲਜ 'ਚ ਭਿੜੇ ਵਿਦਿਆਰਥੀ, ਚੱਲੇ ਲੱਤਾਂ-ਮੁੱਕੇ
    • thieves target house jewelry and cash stolen
      ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ...
    • food safety team raids phagwara
      ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ’ਚ ਛਾਪੇਮਾਰੀ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਰੇ...
    • commissionerate police takes action against drug smugglers
      ਕਮਿਸ਼ਨਰੇਟ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ, 24,48,032 ਰੁਪਏ ਮੁੱਲ...
    • digitization of enumeration forms of 14 64 lakh voters complete
      14.64 ਲੱਖ ਵੋਟਰਾਂ ਦੇ ਗਣਨਾ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਪੂਰੀ, 13 ਅਗਸਤ ਨੂੰ...
    • gymkhana club elections
      ਜਿਮਖਾਨਾ ਕਲੱਬ ਚੋਣਾਂ: 4683 ਮੈਂਬਰਾਂ ਦੀ ਵੋਟਰ ਲਿਸਟ ਜਾਰੀ, 2,000 ਤੋਂ ਵੱਧ...
    • jalandhar incident 3 youths car
      ਦਿਨ ਚੜ੍ਹਦਿਆਂ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ: 3 ਨੌਜਵਾਨਾਂ ਦੀ ਮੌਤ, ਕਾਰ ਦੇ...
    • calgary work permit controversy
      ਕੈਲਗਰੀ ਵਰਕ ਪਰਮਿਟ ਵਿਵਾਦ: ਲੱਖਾਂ ਦੀ ਫੀਸ ਦੇ ਕੇ ਵੀ ਸੜਕਾਂ ’ਤੇ ਸਟੂਡੈਂਟ, 70...
    • people continue to oppose cng plant to be set up in jahura
      ਜਹੂਰਾ 'ਚ ਲੱਗਣ ਵਾਲੇ C.N.G. Plant ਦਾ ਲੋਕਾਂ ਵੱਲੋਂ ਵਿਰੋਧ ਜਾਰੀ, ਬਿਜਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +