ਜਲੰਧਰ (ਮ੍ਰਿਦੁਲ)–ਤੇਜ਼ ਮੋਹਨ ਨਗਰ ਦੀ ਰਹਿਣ ਵਾਲੀ ਜਨਕ ਰਾਣੀ ਨੇ ਆਪਣੇ ਰਿਸ਼ਤੇਦਾਰ 'ਤੇ ਉਸਨੂੰ ਕੁੱਟ-ਮਾਰ ਕਰਨ ਅਤੇ ਪਰੇਸ਼ਾਨ ਕਰਨ ਅਤੇ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਦਿੰਦੇ ਹੋਏ ਜਨਕ ਰਾਣੀ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਰਜਨੀ ਬਾਲਾ ਉਰਫ ਰੱਜੀ ਨੇ ਜ਼ਬਰਦਸਤੀ ਉਸ ਦੇ ਘਰ ਆ ਕੇ ਡੇਰਾ ਜਮ੍ਹਾ ਲਿਆ ਹੈ ਅਤੇ ਕਹਿੰਦੀ ਹੈ ਕਿ ਉਹ ਉਸ ਦੇ ਘਰ 'ਤੇ ਕਬਜ਼ਾ ਕਰੇਗੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਕੁਝ ਮਹੀਨਿਆਂ ਬਾਅਦ ਉਸ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਅਤੇ ਉਸ ਦੇ ਬੇਟੇ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਕੇਸ 'ਚ ਫਸਾ ਕੇ ਜੇਲ ਭੇਜ ਦਿੱਤਾ। ਜਨਕ ਰਾਣੀ ਦਾ ਦੋਸ਼ ਹੈ ਕਿ ਰੱਜੀ ਉਨ੍ਹਾਂ ਦੇ ਘਰ ਦੜੇ-ਸੱਟੇ ਦਾ ਕੰਮ ਚਲਾਉਂਦੀ ਹੈ ਅਤੇ ਨਾਲ ਹੀ ਨਸ਼ਾ ਵੀ ਵੇਚਦੀ ਹੈ। ਵਿਰੋਧ ਕਰਨ 'ਤੇ ਉਸ ਨਾਲ ਕੁੱਟ-ਮਾਰ ਕਰਦੀ ਹੈ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੇ ਦੱਸਿਆ ਕਿ ਰੱਜੀ ਧਮਕੀ ਦਿੰਦੀ ਹੈ ਕਿ ਪੁਲਸ ਵੀ ਉਸ ਦਾ ਕੁੱਝ ਵਿਗਾੜ ਨਹੀਂ ਸਕਦੀ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲਿਖਿਆ ਕਿ ਉਹ ਉਮਰ ਦਰਾਜ ਹੈ ਅਤੇ ਰੱਜੀ ਵਲੋਂ ਉਸ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ, ਉਸ ਤੋਂ ਪਰੇਸ਼ਾਨ ਹੋ ਕੇ ਜੇਕਰ ਆਉਣ ਵਾਲੇ ਸਮੇਂ 'ਚ ਉਸ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਰੱਜੀ ਹੋਵੇਗੀ। ਉਨ੍ਹਾਂ ਦੀ ਮੰਗ ਹੈ ਕਿ ਪੁਲਸ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਹਰ ਸਰਕਾਰੀ ਸਕੂਲ 'ਚ ਕੂੜੇ ਤੋਂ ਬਣੇਗੀ ਖਾਦ
NEXT STORY