ਸੁਲਤਾਨਪੁਰ ਲੋਧੀ (ਧੀਰ)-ਸਤਲੁਜ ਵਿੱਚ ਭਾਵੇਂ ਪਾਣੀ ਦਾ ਪਧਰ ਕਾਫ਼ੀ ਨੀਵਾ ਹੋ ਚੁੱਕਿਆ ਹੈ ਪਰ ਇਸ ਨੇ ਜੋ ਬੰਨ੍ਹ ਤੋੜ ਕੇ ਸੁਲਤਾਨਪੁਰ ਲੋਧੀ ਦੇ 2 ਦਰਜਨ ਪਿੰਡਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਉਸ ਵਿੱਚ ਹਾਲੇ ਕੋਈ ਸੁਧਾਰ ਨਹੀ ਹੋਇਆ ਹੈ। ਇਸ ਪਾਣੀ ਨੇ ਹੋਲੀ-ਹੋਲੀ ਕਈ ਪਿੰਡਾਂ ਨੂੰ ਮਾਰਦੇ ਹੋਏ ਸੁਲਤਾਨਪੁਰ ਲੋਧੀ ਸ਼ਹਿਰ ਵੱਲ ਨੂੰ ਰੁਖ ਕਰ ਲਿਆ ਹੈ। ਪਿੰਡ ਆਹਲੀ ਕਲਾਂ ਤੋਂ ਸੁਲਤਾਨਪੁਰ ਲੋਧੀ ਮੁੱਖ ਸੜਕ ਤੋਂ ਸਿਰਫ਼ 2 ਕਿਲੋਮੀਟਰ ਦੂਰੀ 'ਤੇ ਪਿੰਡ ਤਰਫ਼ਹਾਜੀ ਮੁੱਖ ਸੜਕ 'ਤੇ ਪਾਣੀ ਨੇ ਦਸਤਕ ਦੇ ਦਿੱਤੀ ਹੈ, ਜਿਸ ਨੂੰ ਰੋਕਣ ਲਈ ਪਿੰਡ ਬੂਸੋਵਾਲ, ਮਿਆਣੀ, ਤਰਫ਼ਹਾਜੀ ਵਾਸੀਆਂ ਨੇ ਆਪਣੇ ਬਲਬੂਤੇ 'ਤੇ ਸੜਕ ਦੇ ਕਿਨਾਰਿਆ ਤੇ ਖੁਦ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜੇ ਪਾਣੀ ਦੀ ਢਾਹ ਜੇ ਹੁਣ ਸੜਕ ਦੇ ਦੂਜੇ ਪਾਸੇ ਲਗ ਗਈ ਤਾਂ ਸ਼ਹਿਰ ਵੀ ਪਾਣੀ ਦੀ ਮਾਰ ਹੇਠ ਆ ਜਾਵੇਗਾ ਅਤੇ ਇੰਨਾਂ ਸਾਰੇ ਪਿੰਡਾਂ ਦਾ ਲਿੰਕ ਸੁਲਤਾਨਪੁਰ ਲੋਧੀ ਨਾਲੋਂ ਟੁੱਟ ਜਾਵੇਗਾ।
ਇਹ ਵੀ ਪੜ੍ਹੋ- ਗੋਰਾਇਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਵਿਅਕਤੀ ਦੀ ਮੌਤ, ਸੜਕ 'ਤੇ ਬਿਖਰੇ ਸਰੀਰ ਦੇ ਅੰਗ
ਕੀ ਕਹਿਣ ਹੈ ਪਿੰਡ ਵਾਸੀਆਂ ਦਾ
ਸੰਤੋਖ ਸਿੰਘ ਬੂਸੋਵਾਲ ,ਕੇਵਲ ਸਿੰਘ ਤਰਫ਼ਹਾਜੀ,ਜਸਵਿੰਦਰ ਸਿੰਘ ਸਾਬਕਾ ਮੈਬਰ ਪੰਚਾਇਤ ,ਹਰਮੀਤ ਸਿੰਘ,ਸੁਖਵਿੰਦਰ ਸਿੰਘ ਮਿਆਣੀ, ਗੁਰਵੰਸ਼ ਸਿੰਘ,ਲਵਪ੍ਰੀਤ ਸਿੰਘ ਮਿਆਣੀ, ਰਜਿੰਦਰ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ, ਦੀਦਾਰ ਸਿੰਘ,ਵਿਕਰਮ ਚੀਮਾ, ਰਵਿੰਦਰ ਸਿੰਘ ਤਰਫ਼ਹਾਜੀ, ਕਾਲਾ ਸ਼ਹਿਰੀਆ,ਦਾਰਾ ਸਿੰਘ, ਬਿਕਰਮਜੀਤ ਸਿੰਘ ਚੀਮਾਂ,ਸ਼ੁਭਮ ਆਦਿ ਨੇ ਕਿਹਾ ਕਿ ਪਾਣੀ ਦੀ ਮਾਰ ਹੁਣ ਸਾਡੇ ਪਿੰਡਾਂ ਤੱਕ ਆ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਅਸੀਂ ਸਵੇਰੇ ਹੀ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਸੜਕ ਦੇ ਕਿਨਾਰਿਆਂ 'ਤੇ ਮਿੱਟੀ ਦੇ ਬੋਰੇ ਭਰ ਕੇ ਸਕੀਏ ਤਾਂ ਕਿ ਸ਼ਹਿਰ ਅੰਦਰ ਪਾਣੀ ਨਾਂ ਦਾਖ਼ਲ ਹੋ ਸਕੇ।
ਉਨ੍ਹਾਂ ਕਿਹਾ ਕਿ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਜਦੋਂ ਪ੍ਰਸ਼ਾਸਨ ਨੇ ਕੋਈ ਨਹੀ ਸੁਣੀ ਤਾਂ ਮਜਬੂਰ ਹੋ ਕੇ ਅਸੀ ਪਿੰਡ ਵਾਸੀਆ ਨੇ ਸੜਕ ਨੂੰ ਦੋਵੇ ਪਾਸੇ ਤੋਂ ਬੰਦ ਕਰਕੇ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਸਿਰਫ਼ ਖਾਨਾਪੂਰਤੀ ਕਰ ਰਿਹਾ ਹੈ। ਉਨਾਂ ਕਿਹਾ ਕਿ ਜਦੋਂ ਬੰਨ੍ਹ ਦੇ ਨਜ਼ਦੀਕ ਮਿੱਟੀ ਪਾਉਣ ਦਾ ਕੰਮ ਟਰੈਕਟਰਾਂ ਨਾਲ ਕਰ ਰਹੇ ਸੀ ਤਾਂ ਉਸ ਸਮੇਂ ਏ. ਡੀ. ਸੀ. ਕਪੂਰਥਲਾ ਅਤੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਦੀਆਂ ਗੱਡੀਆਂ ਲੰਘੀਆਂ ਪਰ ਇੰਨਾਂ ਅਫ਼ਸਰਾਂ ਨੇ ਰੁਖ ਬਗੈਰ ਕੋਈ ਦੁੱਖ਼ ਤਕਲੀਫ਼ ਪੁੱਛ ਕੇ ਚਲੇ ਗਏ। ਉਨਾਂ ਕਿਹਾ ਕਿ ਅਸੀਂ ਇਹ ਬੰਨ੍ਹ ਨਾ ਬਣਾਉਂਦੇ ਤਾਂ ਇਲਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਸਤਲੁਜ ਜੋ ਮਾਰ ਸਾਡੇ ਪਿੰਡਾਂ ਨੂੰ ਮਾਰੀ ਹੈ ਉਹ ਪੁਲੀ ਬੰਦ ਹੋਣ ਕਾਰਨ ਮਾਰੀ ਹੈ। ਜੇ ਪ੍ਰਸ਼ਾਸਨ ਨੇ ਹੋਰ ਪਿੰਡਾਂ ਨੂੰ ਬਚਾਉਣਾ ਹੈ ਤਾਂ ਬੰਦ ਨਿਕਾਸੀ ਪੁਲੀਆਂ ਨੂੰ ਚਾਲੂ ਕਰਵਾਉਣਾ ਹੋਵੇਗਾ।
ਰਾਹਤ ਸਮੱਗਰੀ ਅਤੇ ਲੰਗਰ ਵੰਡਣ ਵਿੱਚ ਹੁੰਦਾ ਹੈ ਭੇਦਭਾਵ
ਪਿੰਡ ਭਰੋਆਣਾ ਦੇ ਅਨਸੂਚਿਤ ਜਾਤੀ ਦੇ ਲਖਵਿੰਦਰ ਸਿੰਘ ਨੇ ਕਿਹਾ ਕੇ ਸਾਡੇ ਮਕਾਨ ਪਾਣੀ ਵਿੱਚ ਡੁੱਬੇ ਹੋਏ ਹਨ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ। ਉਸ ਨੇ ਕਿਹਾ ਕੇ ਪਹਿਲਾਂ ਵੀ ਪਿੰਡ ਦੇ ਕੁਝ ਰਸੂਕ ਵਾਲੇ ਕਿਸਾਨਾਂ ਨੇ ਸਾਨੂੰ ਕੋਈ ਰਾਹਤ ਸਮੱਗਰੀ ਨਹੀਂ ਲੈਣ ਦਿੱਤੀ ਅਤੇ ਲੰਗਰ ਵਿੱਚ ਸਾਡੇ ਨਾਲ ਕਥਿਤ ਤੌਰ 'ਤੇ ਭੇਤਭਾਵ ਕੀਤਾ ਜਾ ਰਿਹਾ ਹੈ। ਉਸ ਨੇ ਪ੍ਰਸ਼ਾਸਨ ਤੋਂ ਪੁੱਛਿਆ ਕਿ ਇਹ ਭੇਦਭਾਵ ਕਿਉਂ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦਾ ਜਲੰਧਰ ਵਾਸੀਆਂ ਲਈ ਵੱਡਾ ਐਲਾਨ, ਅਫ਼ਸਰਸ਼ਾਹੀ ਨੂੰ ਦਿੱਤੇ ਇਹ ਨਿਰਦੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
MLA ਰਾਣਾ ਇੰਦਰਪ੍ਰਤਾਪ ਨੇ ਸੁਲਤਾਨਪੁਰ ਲੋਧੀ 'ਚ ਖ਼ੁਦ ਤੋੜਿਆ ਬੰਨ੍ਹ, ਕਿਹਾ-ਮੇਰਾ ਖੇਤਰ ਡੁੱਬ ਰਿਹਾ ਸੀ
NEXT STORY