ਮੁਕੇਰੀਆਂ, (ਨਾਗਲਾ)- ਬੀਤੀ ਰਾਤ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਪੈਂਦੀ ਫ਼ਲ-ਫਰੂਟ ਦੀ ਦੁਕਾਨ ਨੂੰ ਭੇਤਭਰੇ ਹਾਲਾਤ ’ਚ ਅੱਗ ਲੱਗ ਜਾਣ ਦੀ ਖਬਰ ਹੈ।
ਇਸ ਸਬੰਧੀ ਪੀਡ਼ਤ ਦੁਕਾਨਦਾਰ ਮੁਨੀਸ਼ ਮਾਂਡਲਾ ਪੁੱਤਰ ਸ਼ਾਮ ਲਾਲ ਵਾਸੀ ਲੰਬੀ ਗਲੀ ਨੇ ਦੱਸਿਆ ਕਿ ਉਸ ਨੂੰ ਬੀਤੀ ਰਾਤ ਲਗਭਗ 3 ਵਜੇ ਫੋਨ ਆਇਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗੀ ਹੈ। ਉਸ ਨੇ ਮੌਕੇ ’ਤੇ ਜਾ ਕੇ ਜਦ ਦੇਖਿਆ ਤਾਂ ਸਭ ਕੁਝ ਸਡ਼ ਕੇ ਸੁਆਹ ਹੋ ਚੁੱਕਾ ਸੀ।
ਉਸ ਨੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ। ਅੱਗ ਦੌਰਾਨ ਉਸ ਦੀਆਂ 4 ਰੇਹਡ਼ੀਆਂ ਤੇ ਫਲ-ਫਰੂਟ ਸਡ਼ ਕੇ ਸੁਆਹ ਹੋ ਗਏ। ਪੀਡ਼ਤ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਲਗਭਗ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਉਸ ਨੇ ਪੁਲਸ ਪ੍ਰਸ਼ਾਸਨ ਪਾਸੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਚ ਦੀ ਮੰਗ ਕੀਤੀ ਹੈ।
600 ਬੋਤਲਾਂ ਸ਼ਰਾਬ ਬਰਾਮਦ, ਦੋਸ਼ੀ ਕਾਬੂ
NEXT STORY