ਜਲੰਧਰ (ਰਮਨ)-ਸ਼ਹਿਰ 'ਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਚੋਰ ਅਤੇ ਲੁਟੇਰੇ ਹਰ ਰੋਜ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕਮਿਸ਼ਨਰੇਟ ਪੁਲਸ ਇਨ੍ਹਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਦੀ ਘਟਨਾ ਨਿਊ ਰੇਲਵੇ ਰੋਡ 'ਤੇ ਸਥਿਤ ਇਕ ਘਰ 'ਚ ਵਾਪਰੀ, ਜਿੱਥੇ ਦਿਨ-ਦਿਹਾੜੇ 9.30 ਵਜੇ ਦੇ ਕਰੀਬ ਚੋਰਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਘਰ 'ਚ ਪਏ ਦੋ ਸਿਲੰਡਰ ਚੋਰੀ ਕਰ ਲਏ। 15,000 ਰੁਪਏ ਦੀ ਨਕਦੀ ਅਤੇ ਜ਼ਰੂਰੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਚੋਰੀ ਦੀ ਘਟਨਾ ਬਾਰੇ ਘਰ 'ਚ ਰਹਿਣ ਵਾਲੇ ਵਿਅਕਤੀ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਘਰ 'ਚ ਕੁਝ ਸਾਮਾਨ ਲੈਣ ਆਇਆ। ਪੁਲਸ ਵੱਲੋਂ ਘਟਨਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਸੰਜੇ ਯਾਦਵ ਪੁੱਤਰ ਭੂਸ਼ਨ ਯਾਦਵ ਵਾਸੀ ਬਿਹਾਰ ਹਾਲ ਵਾਸੀ ਨਿਊ ਰੇਲਵੇ ਰੋਡ ਮਸਜਿਦ ਵਾਲੀ ਗਲੀ ਨੇ ਦੱਸਿਆ ਕਿ ਉਹ ਇੱਥੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਕੇਟਰਿੰਗ ਦਾ ਕੰਮ ਕਰਦੇ ਹਨ ਅਤੇ ਛੋਲੇ ਭਟੂਰਿਆਂ ਦੀ ਰੇਹੜੀ ਲਗਾਉਂਦੇ ਹਨ। ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ ਵੀ ਤਿਆਰ ਹੋ ਕੇ ਕੰਮ 'ਤੇ ਗਏ ਸੀ ਤਾਂ ਪਿੱਛੇ ਚੋਰਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਦੋ ਸਿਲੰਡਰ, ਜਿਸ 'ਚ ਜ਼ਰੂਰੀ ਸਾਮਾਨ ਤੇ 15,000 ਦੀ ਨਕਦੀ ਚੋਰੀ ਕਰ ਲਈ। ਸੰਜੇ ਨੇ ਦੱਸਿਆ ਕਿ ਰੇਹੜੀ ਲੈ ਕੇ ਗਏ ਸਿਰਫ਼ ਇਕ ਘੰਟੇ ਦਾ ਫਰਕ ਸੀ ਇੰਨੀ ਦੇਰ 'ਚ ਉਹ ਘਰ ਦਾ ਸਾਮਾਨ ਲੈਣ ਲਈ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਫ਼ਰਾਰ ਹੋ ਗਏ ਸਨ। ਉਸ ਨੇ ਚੋਰੀ ਸਬੰਧੀ ਮਕਾਨ ਮਾਲਕ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਰਵਿੰਦਰ ਕੁਮਾਰ ਪੁੱਤਰ ਬਲਰਾਮ ਅਤੇ ਇਸੇ ਮਕਾਨ ਵਿੱਚ ਰਹਿੰਦੇ ਕਿਰਾਏਦਾਰ ਨੇ ਦੱਸਿਆ ਕਿ ਉਹ ਵੀ ਇਸੇ ਮਕਾਨ ਵਿੱਚ ਰਹਿੰਦੇ ਹਨ ਹੈ। ਚੋਰ ਪਿਛਲੇ ਦਿਨਾਂ ਵਿੱਚ ਤਿੰਨ ਵਾਰ ਸਿਲੰਡਰ ਅਤੇ ਜ਼ਰੂਰੀ ਸਮਾਨ ਚੋਰੀ ਕਰ ਚੁੱਕੇ ਹਨ। ਉਹ ਗ਼ਰੀਬ ਰੇਹੜੀ ਵਾਲਾ ਹੈ, ਇਸ ਲਈ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਅੱਜ ਫਿਰ ਚੋਰੀ ਦੀ ਘਟਨਾ ਵਾਪਰ ਗਈ ਹੈ, ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ’ਚ ਵੱਖ-ਵੱਖ ਪਿੰਡਾਂ ਵਿਖੇ ਸਜਾਏ ਗਏ ਨਗਰ ਕੀਰਤਨ
NEXT STORY