ਵੈੱਬ ਡੈਸਕ : ਗੁਆਂਢੀ ਦੇਸ਼ ਚੀਨ ਇਕ ਵਾਰ ਫਿਰ ਭਾਰਤ ਦੀ ਸਰਹੱਦ 'ਤੇ ਹੈਰਾਨ ਕਰਨ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਲੱਗਾ ਹੋਇਆ ਹੈ। ਪਤਾ ਲੱਗਾ ਹੈ ਕਿ 137 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਡੈਮ ਨਿਰਮਾਣ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਜਿਹੇ 'ਚ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਚੀਨ ਭਾਰਤੀ ਸਰਹੱਦ ਨੇੜੇ ਹੁਣ ਤੱਕ ਦਾ ਸਭ ਤੋਂ ਵੱਡਾ ਡੈਮ ਬਣਾਏਗਾ? ਚੀਨ ਵੱਲੋਂ ਇਸ ਪ੍ਰਾਜੈਕਟ ਨੂੰ ਦਿੱਤੀ ਗਈ ਮਨਜ਼ੂਰੀ ਤੋਂ ਬਾਅਦ ਨਦੀ ਦੇ ਕੰਢੇ ਵਸੇ ਦੇਸ਼ਾਂ ਭਾਰਤ ਅਤੇ ਬੰਗਲਾਦੇਸ਼ ਵਿੱਚ ਚਿੰਤਾ ਵਧ ਗਈ ਹੈ। ਚੀਨ ਦੀ ਪ੍ਰਸਤਾਵਿਤ ਯੋਜਨਾ ਮੁਤਾਬਕ ਇਹ ਡੈਮ ਭਾਰਤੀ ਸਰਹੱਦ ਦੇ ਨੇੜੇ ਤਿੱਬਤ 'ਚ ਬ੍ਰਹਮਪੁੱਤਰ ਨਦੀ 'ਤੇ ਬਣਾਇਆ ਜਾਵੇਗਾ।
ਬ੍ਰਹਮਪੁੱਤਰ ਨਦੀ ਦੇ ਕੰਢੇ ਪਣ-ਬਿਜਲੀ ਪ੍ਰਾਜੈਕਟ ਨੂੰ ਮਨਜ਼ੂਰੀ
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ 'ਤੇ ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਚੀਨ ਦੀ ਸਰਕਾਰ ਨੇ ਬ੍ਰਹਮਪੁੱਤਰ ਨਦੀ ਦੇ ਨਾਲ ਇਕ ਪਣ-ਬਿਜਲੀ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਿੱਬਤ ਵਿੱਚ ਇਸ ਨਦੀ ਨੂੰ ਯਾਰਲੁੰਗ ਜ਼ਾਂਗਬੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪ੍ਰਾਜੈਕਟ ਲਈ ਡੈਮ ਬਣਾਇਆ ਜਾਣਾ ਹੈ। ਇਹ ਹਿਮਾਲਿਆ ਦੇ ਨੇੜੇ ਇੱਕ ਵਿਸ਼ਾਲ ਘਾਟੀ ਵਿੱਚ ਬਣਾਇਆ ਜਾਵੇਗਾ। ਇਸ ਸਥਾਨ ਤੋਂ ਬ੍ਰਹਮਪੁੱਤਰ ਨਦੀ ਅਰੁਣਾਚਲ ਪ੍ਰਦੇਸ਼ ਅਤੇ ਫਿਰ ਬੰਗਲਾਦੇਸ਼ ਵੱਲ ਮੁੜਦੀ ਹੈ।
ਚੀਨ ਤੋੜੇਗਾ ਆਪਣਾ ਹੀ ਰਿਕਾਰਡ, 137 ਅਰਬ ਡਾਲਰ ਦਾ ਡੈਮ ਪ੍ਰਾਜੈਕਟ
ਵੀਰਵਾਰ ਨੂੰ ਹਾਂਗਕਾਂਗ ਤੋਂ ਪ੍ਰਕਾਸ਼ਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖਬਰ ਵਿੱਚ ਵੀ ਚੀਨ ਦੇ ਇਸ ਵੱਡੇ ਫੈਸਲੇ ਦੀ ਚਰਚਾ ਹੋਈ। ਇਸ ਮੁਤਾਬਕ ਡੈਮਾਂ ਵਿੱਚ ਚੀਨ ਦਾ ਕੁੱਲ ਨਿਵੇਸ਼ ਇੱਕ ਟ੍ਰਿਲੀਅਨ ਯੂਆਨ (137 ਅਰਬ ਅਮਰੀਕੀ ਡਾਲਰ) ਤੋਂ ਵੱਧ ਹੋ ਸਕਦਾ ਹੈ। ਇੰਨੀ ਵੱਡੀ ਰਕਮ ਨਾਲ ਬਣਨ ਵਾਲਾ ਇਹ ਡੈਮ ਜੇਕਰ ਤਿਆਰ ਹੋ ਗਿਆ ਤਾਂ ਚੀਨ ਆਪਣਾ ਹੀ ਰਿਕਾਰਡ ਤੋੜ ਦੇਵੇਗਾ। ਇਸ ਸਮੇਂ ਚੀਨ ਦੇ ਥ੍ਰੀ ਗੋਰਜ ਡੈਮ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮ ਮੰਨਿਆ ਜਾਂਦਾ ਹੈ। 137 ਬਿਲੀਅਨ ਡਾਲਰ ਦਾ ਇਹ ਪ੍ਰਾਜੈਕਟ ਦੁਨੀਆ ਦੇ ਕਿਸੇ ਵੀ ਇੱਕਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨੂੰ ਘਟਾ ਦੇਵੇਗਾ।
ਚੀਨ ਨੇ 2020 ਵਿੱਚ ਪ੍ਰਮੁੱਖ ਨੀਤੀ ਦਸਤਾਵੇਜ਼ਾਂ ਨੂੰ ਦਿੱਤੀ ਮਨਜ਼ੂਰੀ
ਤੁਹਾਨੂੰ ਦੱਸ ਦੇਈਏ ਕਿ ਚੀਨ ਨੇ 2015 ਵਿੱਚ ਹੀ 1.5 ਬਿਲੀਅਨ ਡਾਲਰ ਦੀ ਲਾਗਤ ਨਾਲ ਜੈਮ ਹਾਈਡ੍ਰੋਪਾਵਰ ਸਟੇਸ਼ਨ ਸ਼ੁਰੂ ਕੀਤਾ ਸੀ। ਇਹ ਤਿੱਬਤ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ। ਬ੍ਰਹਮਪੁੱਤਰ 'ਤੇ ਇਹ ਡੈਮ ਪ੍ਰਾਜੈਕਟ ਚੀਨ ਦੀ 14ਵੀਂ ਪੰਜ ਸਾਲਾ ਯੋਜਨਾ (2021-25) ਦਾ ਹਿੱਸਾ ਹੈ। ਇਹ 2020 ਵਿੱਚ ਚੀਨ ਦੀ ਕਮਿਊਨਿਸਟ ਪਾਰਟੀ (CPC) ਦੁਆਰਾ ਪ੍ਰਵਾਨਿਤ ਪ੍ਰਮੁੱਖ ਨੀਤੀ ਦਸਤਾਵੇਜ਼ ਦਾ ਹਿੱਸਾ ਹੈ। ਚੀਨ ਇਸ ਪ੍ਰਾਜੈਕਟ ਨੂੰ ਦੇਸ਼ ਦੇ ਆਰਥਿਕ-ਸਮਾਜਿਕ ਵਿਕਾਸ ਅਤੇ 2035 ਤੱਕ ਲਾਗੂ ਕੀਤੇ ਜਾਣ ਵਾਲੇ ਲੰਬੇ ਸਮੇਂ ਦੇ ਉਦੇਸ਼ਾਂ ਦਾ ਹਿੱਸਾ ਦੱਸਦਾ ਹੈ।
ਭਾਰੀ ਮਾਤਰਾ 'ਚ ਪਾਣੀ ਛੱਡਣ ਦੀ ਚਲਾਕੀ ਕਰ ਸਕਦਾ ਡ੍ਰੈਗਨ
ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲਣ ਨਾਲ ਭਾਰਤ ਵਿਚ ਇਹ ਚਿੰਤਾ ਵਧ ਗਈ ਹੈ ਕਿ ਡੈਮ ਦਾ ਆਕਾਰ ਅਤੇ ਪੈਮਾਨਾ ਚੀਨ ਨੂੰ ਬ੍ਰਹਮਪੁੱਤਰ ਦੇ ਪਾਣੀ ਦੇ ਵਹਾਅ ਨੂੰ ਕੰਟਰੋਲ ਕਰਨ ਦੀ ਇਜਾਜ਼ਤ ਦੇਵੇਗਾ। ਜੇਕਰ ਇਸ ਨੂੰ ਪਾਣੀ ਦੇ ਵਹਾਅ 'ਤੇ ਅਧਿਕਾਰ ਮਿਲ ਜਾਂਦਾ ਹੈ ਤਾਂ ਗੁਆਂਢੀ ਦੇਸ਼ ਨਾਲ ਟਕਰਾਅ ਦੀ ਸਥਿਤੀ 'ਚ ਚੀਨ ਸਰਹੱਦੀ ਇਲਾਕਿਆਂ 'ਚ ਹੜ੍ਹਾਂ ਲਈ ਭਾਰੀ ਮਾਤਰਾ 'ਚ ਪਾਣੀ ਛੱਡਣ ਦੀ ਚਲਾਕੀ ਵੀ ਵਰਤ ਸਕਦਾ ਹੈ।
ਭਾਰਤ ਵੀ ਬ੍ਰਹਮਪੁੱਤਰ ਨਦੀ 'ਤੇ ਡੈਮ ਬਣਾ ਰਿਹਾ
ਇਹ ਵੀ ਦਿਲਚਸਪ ਹੈ ਕਿ ਚੀਨ ਤੋਂ ਇਲਾਵਾ ਭਾਰਤ ਵੀ ਬ੍ਰਹਮਪੁੱਤਰ 'ਤੇ ਡੈਮ ਬਣਾ ਰਿਹਾ ਹੈ। ਹਾਲਾਂਕਿ, ਇਹ ਪ੍ਰਾਜੈਕਟ ਤਿੱਬਤ ਵਿੱਚ ਨਹੀਂ, ਸਗੋਂ ਅਰੁਣਾਚਲ ਪ੍ਰਦੇਸ਼ ਵਿੱਚ ਹੈ। ਭਾਰਤ ਅਤੇ ਚੀਨ ਨੇ ਸਰਹੱਦ ਪਾਰ ਦਰਿਆਵਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਲਈ 2006 ਵਿੱਚ ਮਾਹਿਰ ਪੱਧਰੀ ਵਿਧੀ (ELM) ਦੀ ਸਥਾਪਨਾ ਕੀਤੀ। ਇਸ ਤਹਿਤ ਚੀਨ ਹੜ੍ਹਾਂ ਦੇ ਸੀਜ਼ਨ ਦੌਰਾਨ ਬ੍ਰਹਮਪੁੱਤਰ ਨਦੀ ਅਤੇ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਸਬੰਧੀ ਭਾਰਤ ਨੂੰ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਦਾ ਹੈ।
ਭਾਰਤ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ
ਸਰਹੱਦੀ ਮੁੱਦੇ 'ਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧਾਂ (ਐੱਸ.ਆਰ.) ਵਿਚਾਲੇ ਹੋਈ ਗੱਲਬਾਤ ਦੌਰਾਨ ਵੀ ਇਸ 'ਤੇ ਚਰਚਾ ਹੋਈ। ਬੀਤੀ 18 ਦਸੰਬਰ ਨੂੰ ਬੀਜਿੰਗ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਹੋਈ ਗੱਲਬਾਤ ਵਿੱਚ ਸਰਹੱਦ ਪਾਰ ਦਰਿਆਵਾਂ ਦੇ ਡੇਟਾ ਸ਼ੇਅਰਿੰਗ ਬਾਰੇ ਚਰਚਾ ਕੀਤੀ ਗਈ ਸੀ।
ਬਾਪੂ ਦੀ ਵਿਰਾਸਤ ਨੂੰ ਦਿੱਲੀ ਦੇ ਸੱਤਾ 'ਚ ਬੈਠੇ ਲੋਕਾਂ ਤੋਂ ਖਤਰਾ: ਸੋਨੀਆ ਗਾਂਧੀ
NEXT STORY