ਭੁਲੱਥ (ਰਜਿੰਦਰ)- ਬੀਤੀ ਰਾਤ ਸੰਘਣੀ ਧੁੰਦ ਦੇ ਮੌਸਮ ਦੌਰਾਨ ਚੋਰਾਂ ਨੇ ਭੁਲੱਥ ਤੋਂ ਭੋਗਪੁਰ ਰੋਡ ’ਤੇ ਪਿੰਡ ਬਾਗੜੀਆਂ ਵਿਖੇ ਪੈਟਰੋਲ ਪੰਪ ’ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਚੋਰਾਂ ਨੇ ਇੱਥੋਂ ਸੋਲਰ ਸਿਸਟਮ ਦੀਆਂ 10 ਬੈਟਰੀਆਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ,ਪਰ ਚੋਰੀ ਦੌਰਾਨ ਜਦੋਂ ਪੰਪ ਦੇ ਵਰਕਰ ਦੀ ਨੀਂਦ ਟੁੱਟੀ ਤਾਂ ਉਸਨੇ ਚੋਰਾਂ ਨੂੰ ਚੋਰੀ ਕਰਨ ਤੋਂ ਰੋਕਿਆ ਪਰ ਚੋਰ ਵਰਕਰ ’ਤੇ ਭਾਰੀ ਪੈ ਗਏ। ਚੋਰਾਂ ਨੇ ਪਿਸਤੌਲ ਦੀ ਨੋਕ ’ਤੇ ਪੰਪ ਦੇ ਵਰਕਰ ਕੋਲੋਂ 40 ਹਜ਼ਾਰ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਮਾਲਕ ਕ੍ਰਿਸ਼ਨ ਲਾਲ ਬਹਿਲ ਨੇ ਦੱਸਿਆ ਕਿ ਭੁਲੱਥ ਤੋਂ ਭੋਗਪੁਰ ਮੇਨ ਰੋਡ 'ਤੇ ਬਾਗੜੀਆਂ ਵਿਖੇ ਉਨ੍ਹਾਂ ਦਾ ਪੈਟਰੋਲ ਪੰਪ ਹੈ, ਜੋ ਵਰਕਰਾਂ ਨੇ ਰਾਤ ਨੂੰ ਕਰੀਬ 9 ਵਜੇ ਬੰਦ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਹ ਪੈਟਰੋਲ ਪੰਪ ਕੰਪਲੈਕਸ ਵਿਚ ਆਪਣੇ ਕਮਰੇ ਵਿਚ ਸੌਂ ਗਏ।
ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ
ਉਨ੍ਹਾਂ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਇਕ ਕਾਰ ਇੱਥੇ ਆਈ, ਜਿਸ ਵਿਚੋਂ ਉਤਰੇ ਨੌਜਵਾਨ ਪੈਟਰੋਲ ਪੰਪ ਦੇ ਇਲੈਕਟ੍ਰੀਕਲ ਰੂਮ ਵਿਚ ਗਏ, ਜਿੱਥੇ ਸੋਲਰ ਸਿਸਟਮ ਦੀਆਂ 10 ਬੈਟਰੀਆਂ ਲੱਗੀਆਂ ਹੋਈਆਂ ਸਨ। ਕੁਝ ਬੈਟਰੀਆਂ ਚੋਰਾਂ ਨੇ ਚੁੱਕ ਕੇ ਆਪਣੀ ਗੱਡੀ ਵਿਚ ਰੱਖ ਲਈਆਂ ਤੇ ਬਾਕੀ ਬੈਟਰੀਆਂ ਵਿਚੋਂ ਪਾਣੀ ਕੱਢ ਕੇ ਉਹ ਗੱਡੀ ਵਿਚ ਰੱਖ ਰਹੇ ਸਨ ਕਿ ਰਾਤ ਨੂੰ ਖੜਕੇ ਦੀ ਆਵਾਜ਼ ਸੁਣ ਕੇ ਪੈਟਰੋਲ ਪੰਪ ਦਾ ਵਰਕਰ ਉੱਠ ਕੇ ਬਾਹਰ ਆਇਆ ਤੇ ਉਸਨੇ ਚੋਰੀ ਦਾ ਵਿਰੋਧ ਕੀਤਾ। ਇੰਨੇ ਨੂੰ ਚੋਰ ਨੇ ਪਿਸਤੌਲ ਤਾਣ ਲਈ ਅਤੇ ਕੈਸ਼ ਦੀ ਮੰਗ ਕੀਤੀ। ਇਸ ਦੌਰਾਨ ਚੋਰਾਂ ਨੇ ਇਥੋਂ ਰਾਤ ਤੱਕ ਦੀ ਸੇਲ ਦੀ ਪਈ 40 ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟ ਲਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਭੁਲੱਥ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਦੂਜੇ ਪਾਸੇ ਘਟਨਾ ਬਾਰੇ ਪਤਾ ਲੱਗਣ ’ਤੇ ਡੀ.ਐੱਸ.ਪੀ. ਭੁਲੱਥ ਭਰਤ ਭੂਸ਼ਣ ਸੈਣੀ ਤੇ ਐੱਸ.ਐੱਚ.ਓ. ਭੁਲੱਥ ਹਰਜਿੰਦਰ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਇਸ ਸਬੰਧੀ ਗੱਲਬਾਤ ਕਰਨ ’ਤੇ ਡੀ.ਐੱਸ.ਪੀ. ਭੁਲੱਥ ਭਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਵਾਰਦਾਤ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਕਾਂ ’ਤੇ ਡਾਕਾ ਵੱਜਣ ’ਤੇ ਅਕਾਲੀ ਦਲ ਹਮੇਸ਼ਾ ਸਿੱਖਾਂ ਦੀ ਆਵਾਜ਼ ਬਣਿਐ : ਸਰਨਾ
NEXT STORY