ਜਲੰਧਰ (ਸ਼ੌਰੀ)- ਇਨ੍ਹੀਂ ਦਿਨੀਂ ਸਿਵਲ ਹਸਪਤਾਲ ’ਚ ਚੋਰ ਸਰਗਰਮ ਹੋ ਚੁੱਕੇ ਹਨ, ਕਦੇ ਕਦਾਈ ਨਟਵਰ ਲਾਲ ਹਸਪਤਾਲ ’ਚ ਆਉਣ ਵਾਲੇ ਲੋਕਾਂ ਨੂੰ ਝਾਂਸਾ ਦੇ ਕੇ ਪੈਸੇ ਠੱਗਦੇ ਹਨ ਅਤੇ ਦੂਜੇ ਪਾਸੇ ਚੋਰ ਲੋਕਾਂ ਦੇ ਦੋਪਹੀਆ ਵਾਹਨਾਂ ਨੂੰ ਚੁਕ ਕੇ ਲੈ ਜਾਂਦਾ ਹੈ। ਹਾਲਾਤ ਤਾਂ ਹਸਪਤਾਲ ’ਚ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਹਸਪਤਾਲ ’ਚ ਤਾਇਨਾਤ ਪੁਲਸ ਸੁਰੱਖਿਆ ਮੁਲਾਜ਼ਮ ਨੇ ਆਪਣੇ ਦੋਪਹੀਆ ਵਾਹਨਾਂ ਨੂੰ ਮੋਟੀ ਜੰਜ਼ੀਰ ਨਾਲ ਬੰਨ੍ਹ ਕੇ ਤਾਲਾ ਲਾਇਆ ਹੋਇਆ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਹੀ ਇਕ ਸੁਰੱਖਿਆ ਮੁਲਾਜ਼ਮ ਦੇ ਮੋਟਰਸਾਈਕਲ ’ਤੇ ਚੋਰ ਹੱਥ ਸਾਫ਼ ਕਰ ਗਏ ਸਨ।
ਹਸਪਤਾਲ ’ਚ ਪ੍ਰਾਈਵੇਟ ਲੈਬ ਦੇ ਸਟਾਫ਼ ਦਾ ਵੀ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੇ ਵੀ ਸੁਰੱਖਿਆ ਮੁਲਾਜ਼ਮ ਦੀ ਨਕਲ ਕਰਦੇ ਹੋਏ ਆਪਣੇ ਪਾਰਕ ਵਾਹਨਾਂ ਦੀ ਜੰਜ਼ੀਰ ਨਾਲ ਬੰਨ੍ਹ ਕੇ ਤਾਲਾ ਲਾ ਕੇ ਦਿੱਤਾ ਹੈ। ਇਸ ਗੱਲ ਨਾਲ ਇਹ ਗੱਲ ਸਾਫ਼ ਹੁੰਦੀ ਹੈ ਕਿ ਚੋਰਾਂ ਦਾ ਡਰ ਪੂਰੇ ਹਸਪਤਾਲ ’ਚ ਫੈਲਿਆ ਹੋਇਆ ਹੈ। ਇਸ ਤੋਂ ਪਹਿਲਾਂ ਚੋਰ ਈ-ਰਿਕਸ਼ਾ ਨੂੰ ਵੀ ਹਸਪਤਾਲ ’ਚੋਂ ਚੋਰੀ ਕਰਕੇ ਲਿਜਾ ਚੁੱਕੇ ਹਨ। ਗੌਰ ਹੈ ਕਿ ਹਸਪਤਾਲ ’ਚ ਬਿਨਾਂ ਪਰਚੀ ਦੇ ਲੋਕ ਆਪਣੇ ਵਾਹਨ ਇਧਰ-ਓਧਰ ਪਾਰਕ ਕਰਦੇ ਹਨ ਤਾਂ ਕਿ ਉਹ ਪੈਸੇ ਬਚਾ ਲੈਣ ਪਰ ਅਜਿਹੇ ਲੋਕਾਂ ਨੂੰ ਨਹੀਂ ਪਤਾ ਕਿ ਚੋਰ ਉਨ੍ਹਾਂ ਦਾ ਵਾਹਨ ਹੀ ਚੋਰੀ ਕਰ ਕੇ ਲਿਜਾਣ ਵਾਲੇ ਇਥੇ ਮੌਜੂਦ ਹਨ। ਕਾਫ਼ੀ ਪੀੜਤ ਲੋਕਾਂ ਨੇ ਇਸ ਬਾਰੇ ਥਾਣਾ ਨੰ. 4 ਦੀ ਪੁਲਸ ਨੂੰ ਸ਼ਿਕਾਇਤਾਂ ਵੀ ਦਰਜ ਕਰਵਾਈ ਪਰ ਕਿਸੇ ਦਾ ਵਾਹਨ ਉਨ੍ਹਾਂ ਨੂੰ ਨਹੀਂ ਮਿਲਿਆ। ਕੁਝ ਕੇਸਾਂ ’ਚ ਤਾਂ ਐੱਫ਼. ਆਈ. ਆਰ. ਦਰਜ ਹੁੰਦੀ ਹੈ ਪਰ ਬਾਅਦ ’ਚ ਕੇਸ ਟ੍ਰੇਸ ਨਹੀਂ ਹੁੰਦਾ।
ਇਹ ਵੀ ਪੜ੍ਹੋ- ਇਨਕਾਊਂਟਰ ਇੰਟੈਲੀਜੈਂਸ ਦੀ ਟੀਮ ਨੌਜਵਾਨ ਨੂੰ ਸਥਾਨਕ ਪੁਲਸ ਨੂੰ ਦੱਸੇ ਬਿਨਾਂ ਚੁੱਕ ਕੇ ਲੈ ਗਈ, ਮਾਮਲਾ ਗਰਮਾਇਆ
ਸਟਾਫ਼ ਦੇ ਦਿਲਾਂ ’ਚ ਵੀ ਚੋਰਾਂ ਦੇ ਡਰ ਦਾ ਮਾਹੌਲ
ਇੰਨਾ ਹੀ ਨਹੀਂ ਹਸਪਤਾਲ ’ਚ ਤਾਇਨਾਤ ਨਰਸਿੰਗ ਸਟਾਫ ਤੋਂ ਲੈ ਕੇ ਫਾਰਮੇਸੀ ਆਫਸਰ, ਵਾਰਡ ਅਟੈਂਡੈਂਟ ਆਦਿ ਦੇ ਦਿਲਾਂ ’ਚ ਵੀ ਚੋਰਾਂ ਦਾ ਪੂਰਾ ਖ਼ੌਫ਼ ਹੈ ਕਿਉਂਕਿ ਮਿਹਨਤ ਦੀ ਕਮਾਈ ਨਾਲ ਖ਼ਰੀਦਿਆ ਵਾਹਨ ਜੇਕਰ ਚੋਰੀ ਹੋ ਜਾਵੇ ਤਾਂ ਬਹੁਤ ਦੁੱਖ਼ ਹੁੰਦਾ ਹੈ। ਮਹਿੰਗਾਈ ਦੇ ਜ਼ਮਾਨੇ ’ਚ ਦੋਪਹੀਆ ਵਾਹਨ ਲੈਣਾ ਆਸਾਨ ਗੱਲ ਨਹੀਂ। ਸਿਵਲ ਹਸਪਤਾਲ ਦੀ ਫਾਰਮੇਸੀ (ਜਿੱਥੇ ਦਵਾਈਆਂ ਮਿਲਦੀਆਂ ਹਨ) ਅੰਦਰ ਵੀ ਡਰੇ ਸਟਾਫ਼ ਅਤੇ ਫਾਰਮੇਸੀ ਵਿਦਿਆਰਥੀਆਂ ਨੇ ਆਪਣੇ ਮੋਟਰ ਸਾਈਕਲ ਪਾਰਕ ਕੀਤੇ ਹੋਏ ਸਨ। ਦਰਵਾਜ਼ੇ ਨੂੰ ਬਾਹਰੋਂ ਤਾਲਾ ਲਾ ਕੇ ਰੱਖਿਆ ਸੀ। ਇਸ ਤੋਂ ਇਲਾਵਾ ਕਈ ਸਟਾਫ਼ ਵੀ ਰਾਤ ਨੂੰ ਟਰੋਮਾ ਵਾਰਡ ਅਤੇ ਐਕਸਰੇ ਵਿਭਾਗ ਕੰਪਲੈਕਸ ਕੋਲ ਆਪਣੇ ਵਾਹਨ ਖੜ੍ਹੇ ਕਰਨ ’ਚ ਮਜਬੂਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਨਕਾਊਂਟਰ ਇੰਟੈਲੀਜੈਂਸ ਦੀ ਟੀਮ ਨੌਜਵਾਨ ਨੂੰ ਸਥਾਨਕ ਪੁਲਸ ਨੂੰ ਦੱਸੇ ਬਿਨਾਂ ਚੁੱਕ ਕੇ ਲੈ ਗਈ, ਮਾਮਲਾ ਗਰਮਾਇਆ
NEXT STORY