ਟਾਂਡਾ ਉੜਮੁੜ( ਵਰਿੰਦਰ ਪੰਡਿਤ) - ਚੋਰਾਂ ਨੇ ਬੀਤੀ ਰਾਤ ਬੀ.ਡੀ.ਪੀ.ਓ. ਮਾਰਕੀਟ ਟਾਂਡਾ 'ਚ ਖੇਤੀ ਬੀਜਾਂ ਅਤੇ ਦਵਾਈਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਦਵਾਈਆਂ ਚੋਰੀ ਕਰ ਲਈਆਂ | ਚੋਰਾਂ ਨੇ ਭੂਸ਼ਨ ਦੀ ਹੱਟੀ ਸੀਡ ਸਟੋਰ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਦੁਕਾਨ ਮਾਲਕ ਕਰਨ ਮਲਹੋਤਰਾ ਪੁੱਤਰ ਮਧੂ ਸੂਦਨ ਮਲਹੋਤਰਾ ਨਿਵਾਸੀ ਉੜਮੁੜ ਨੇ ਦੱਸਿਆ ਕਿ ਚੋਰ ਦੁਕਾਨ ਦੇ ਗੱਲੇ ਵਿੱਚੋਂ ਲਗਭਗ 5-6 ਹਜ਼ਾਰ ਰੁਪਏ ਨਕਦੀ, ਦਵਾਈਆਂ, ਪੱਖਾ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ | ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ |
ਮਿਸ਼ਨ ਫਤਿਹ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਪੁਲਸ ਵਲੋਂ ਕੋਰੋਨਾ ਤੋਂ ਬਚਾਓ ਲਈ ਲੋਕਾਂ ਨੂੰ ਕੀਤਾ ਗਿਆ ਜਾਗਰੂਕ
NEXT STORY