ਜਲੰਧਰ (ਪੁਨੀਤ)–ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਰੁਕਣ ਦਾ ਨਾਂ ਨਹੀਂ ਲੈ ਰਹੀ। ਕਰਤਾਰਪੁਰ ਵਾਲੇ ਟਰੈਕ ’ਤੇ ਇੰਟਰਲਾਕਿੰਗ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਅੰਮ੍ਰਿਤਸਰ ਵੱਲ ਜਾਣ ਵਾਲੀਆਂ ਟਰੇਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਥੇ ਹੀ, ਦਿੱਲੀ ਤੋਂ ਆਉਣ ਵਾਲੀਆਂ ਟਰੇਨਾਂ ਲੇਟ ਹੋਣ ਕਾਰਨ ਯਾਤਰੀਆਂ ਨੂੰ ਸਟੇਸ਼ਨ ’ਤੇ ਲੰਮੀ ਉਡੀਕ ਕਰਨੀ ਪੈ ਰਹੀ ਹੈ। ਇਸੇ ਸਿਲਸਿਲੇ ਵਿਚ ਪੰਜਾਬ ਨਾਲ ਸਬੰਧਤ ਮਹੱਤਵਪੂਰਨ 12029 ਸਵਰਨ ਸ਼ਤਾਬਦੀ ਆਪਣੇ ਨਿਰਧਾਰਿਤ ਸਮੇਂ 12.06 ਤੋਂ 2 ਘੰਟੇ ਦੀ ਦੇਰੀ ਨਾਲ ਦੁਪਹਿਰ 2.10 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ।
ਇਸੇ ਤਰ੍ਹਾਂ ਨਾਲ ਸਰਯੂ-ਯਮੁਨਾ ਐਕਸਪ੍ਰੈੱਸ 14649 ਆਪਣੇ ਨਿਰਧਾਰਿਤ ਸਮੇਂ ਦੁਪਹਿਰ 3.09 ਤੋਂ ਸਾਢੇ 4 ਘੰਟੇ ਦੀ ਦੇਰੀ ਨਾਲ ਸ਼ਾਮ 7.40 ਵਜੇ ਕੈਂਟ ਸਟੇਸ਼ਨ ’ਤੇ ਪੁੱਜੀ। ਅਕਾਲ ਤਖ਼ਤ ਦੁਪਹਿਰ 3.40 ਤੋਂ ਲਗਭਗ 6 ਘੰਟੇ ਦੀ ਦੇਰੀ ਨਾਲ ਰਾਤ ਸਾਢੇ 9 ਵਜੇ ਦੇ ਲਗਭਗ ਜਲੰਧਰ ਆਈ। 14617 ਪੂਰਨੀਆ ਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਜਨਸੇਵਾ ਐਕਸਪ੍ਰੈੱਸ ਸਾਢੇ 5 ਘੰਟੇ ਦੀ ਦੇਰੀ ਨਾਲ ਰਾਤ 8.37 ’ਤੇ, 14649 ਸਰਯੂ-ਯਮੁਨਾ ਐਕਸਪ੍ਰੈੱਸ ਸਾਢੇ 4 ਘੰਟੇ ਦੀ ਦੇਰੀ ਨਾਲ 7.51 ਅਤੇ ਇੰਟਰਸਿਟੀ ਐਕਸਪ੍ਰੈੱਸ ਦਿੱਲੀ 12460 ਆਪਣੇ ਨਿਰਧਾਰਿਤ ਸਮੇਂ ਤੋਂ ਢਾਈ ਘੰਟੇ ਦੀ ਦੇਰੀ ਨਾਲ ਪੁੱਜੀ।
ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਹਲਕੇ ਦੀ ਸੀਟ, ਦਾਅ 'ਤੇ ਲੱਗੀ ਦਿੱਗਜਾਂ ਦੀ ਸਾਖ਼
3 ਘੰਟੇ ਦੀ ਦੇਰੀ ਨਾਲ ਪਹੁੰਚਣ ਵਾਲੀਆਂ ਟਰੇਨਾਂ ਵਿਚ 15707 ਆਮਰਪਾਲੀ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ 12203 ਅਤੇ ਅੰਮ੍ਰਿਤਸਰ ਐਕਸਪ੍ਰੈੱਸ 14506 ਸ਼ਾਮਲ ਰਹੀ। ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 04075 ਢਾਈ ਘੰਟੇ ਦੀ ਦੇਰੀ ਨਾਲ ਪੁੱਜੀ, ਜਦਕਿ ਅੰਮ੍ਰਿਤਸਰ ਐਕਸਪ੍ਰੈੱਸ 11057 ਅਤੇ 14661 ਸ਼ਾਲੀਮਾਰ ਲੱਗਭਗ 1-1 ਘੰਟੇ ਦੀ ਦੇਰੀ ਨਾਲ ਸਪਾਟ ’ਤੇ ਰਿਕਾਰਡ ਹੋਈਆਂ। ਟਰੇਨਾਂ ਦੀ ਦੇਰੀ ਤੋਂ ਇਲਾਵਾ ਡਾਇਵਰਟ ਰੂਟਾਂ ਤੋਂ ਚੱਲਣ ਵਾਲੀਆਂ ਟਰੇਨਾਂ ’ਚੋਂ ਕਈ ਟਰੇਨਾਂ 12 ਜੁਲਾਈ ਤਕ ਦੂਜੇ ਰੂਟਾਂ ਜ਼ਰੀਏ ਆਪਣੀ ਮੰਜ਼ਿਲ ’ਤੇ ਪਹੁੰਚਣ ਵਾਲੀਆਂ ਹਨ। ਇਸੇ ਸਿਲਸਿਲੇ ਵਿਚ ਪੁਰਾਣੀ ਦਿੱਲੀ ਤੋਂ ਪਠਾਨਕੋਟ ਦੇ ਵਿਚਕਾਰ ਚੱਲਣ ਵਾਲੀ 22429-22430 ਜਲੰਧਰ ਕੈਂਟ ਤੋਂ ਮੁਕੇਰੀਆਂ ਹੁੰਦੇ ਹੋਏ ਪਠਾਨਕੋਟ ਪਹੁੰਚੇਗੀ। ਇਸੇ ਤਰ੍ਹਾਂ ਨਾਲ ਵਾਪਸੀ ਦੇ ਰੂਟ ’ਤੇ ਪਠਾਨਕੋਟ ਤੋਂ ਮੁਕੇਰੀਆਂ ਹੁੰਦੇ ਹੋਏ ਜਲੰਧਰ ਕੈਂਟ ਆਵੇਗੀ।
ਅਮਰਨਾਥ ਲਈ ਸਪੈਸ਼ਲ ਟਰੇਨ ਦੀ ਆਵਾਜਾਈ ਸ਼ੁਰੂ
ਰੇਲਵੇ ਵੱਲੋਂ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ, ਜਿਹੜੀ ਕਿ ਜਬਲਪੁਰ ਤੋਂ ਵੈਸ਼ਨੋ ਦੇਵੀ ਕਟੜਾ ਦੇ ਵਿਚਕਾਰ ਚੱਲੇਗੀ। ਇਹ ਟਰੇਨ ਜਲੰਧਰ ਤੋਂ ਹਰੇਕ ਸੋਮਵਾਰ ਨੂੰ ਚੱਲਿਆ ਕਰੇਗੀ, ਜਦੋਂ ਕਿ ਮੰਗਲਵਾਰ ਨੂੰ ਕਟੜਾ ਤੋਂ ਚੱਲਿਆ ਕਰੇਗੀ। 15 ਜੁਲਾਈ ਤੋਂ ਲੈ ਕੇ 6 ਅਗਸਤ ਤਕ 01707-01708 ਅਮਰਨਾਥ ਯਾਤਰਾ ਸਪੈਸ਼ਲ ਟਰੇਨ ਦੇ ਨਾਂ ਨਾਲ ਚਲਾਈ ਜਾ ਰਹੀ ਹੈ। ਹਰੇਕ ਸੋਮਵਾਰ ਉਕਤ ਟਰੇਨ ਜਲੰਧਰ ਕੈਂਟ ਸਵੇਰੇ 6.31 ਵਜੇ ਪਹੁੰਚੇਗੀ ਅਤੇ 6.36 ’ਤੇ ਚੱਲੇਗੀ। ਇਸੇ ਤਰ੍ਹਾਂ ਵਾਪਸੀ ’ਤੇ ਮੰਗਲਵਾਰ ਨੂੰ ਰਾਤ 11.25 ਵਜੇ ਕੈਂਟ ਸਟੇਸ਼ਨ ’ਤੇ ਪਹੁੰਚਿਆ ਕਰੇਗੀ।
ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੋਰਾਂ ਦੇ ਹੌਂਸਲੇ ਬੁਲੰਦ, ਇਕੋ ਰਾਤ 2 ਗੁਰਦੁਆਰਿਆਂ ਨੂੰ ਬਣਾਇਆ ਨਿਸ਼ਾਨਾ, ਗੋਲਕਾਂ ਤੋੜ ਕੀਤੀ ਚੋਰੀ
NEXT STORY