ਜਲੰਧਰ (ਵਰੁਣ)- ਕਾਲੀਆ ਕਾਲੋਨੀ ਨੇੜੇ ਸ਼ਹਿਰ ’ਚ ਦੁੱਧ ਦੀ ਸਪਲਾਈ ਦੇਣ ਆਏ ਟਰੱਕ ਡਰਾਈਵਰ ਨਾਲ ਚੋਰੀ ਅਤੇ ਲੁੱਟ ਦੀਆਂ 2 ਵਾਰਦਾਤਾਂ ਹੋ ਗਈਆਂ। ਟਰੱਕ ਡਰਾਈਵਰ ਦੁੱਧ ਦੀ ਸਪਲਾਈ ਦੇਣ ਤੋਂ ਬਾਅਦ ਟਰੱਕ ਨੂੰ ਕਾਲੀਆ ਕਾਲੋਨੀ ਨੇੜੇ ਸਰਵਿਸ ਲੇਨ ’ਤੇ ਖੜ੍ਹਾ ਕਰਕੇ ਸੌਣ ਚਲਾ ਗਿਆ ਪਰ ਸਵੇਰੇ ਉੱਠਿਆ ਤਾਂ ਵੇਖਿਆ ਕਿ ਟਰੱਕ ਦੇ 2 ਟਾਇਰ ਗਾਇਬ ਸਨ। ਪੁਲਸ ਨੂੰ ਸ਼ਿਕਾਇਤ ਦੇ ਕੇ ਉਹ ਅਗਲੇ ਦਿਨ ਟਰੱਕ ’ਚ ਹੀ ਸੌਂ ਗਿਆ ਪਰ ਦੇਰ ਰਾਤ ਢਾਈ ਵਜੇ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਟਰੱਕ ’ਚੋਂ ਕੱਢ ਕੇ ਪਹਿਲਾਂ ਤਾਂ ਚਾਕੂ ਮਾਰੇ ਅਤੇ ਫਿਰ ਪੈਸੇ ਅਤੇ ਮੋਬਾਇਲ ਲੁੱਟਣ ਤੋਂ ਬਾਅਦ ਟਰੱਕ ’ਚੋਂ ਡੀਜ਼ਲ ਕੱਢ ਕੇ ਫ਼ਰਾਰ ਹੋ ਗਏ। ਥਾਣਾ ਨੰ. 8 ’ਚ ਪੀੜਤ ਨੇ 2 ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਟਰੱਕ ਡਰਾਈਵਰ ਅਨਿਲ ਕੁਮਾਰ ਨੇ ਦੱਸਿਆ ਕਿ ਦਿੱਲੀ ਅਤੇ ਕਰਨਾਲ ਤੋਂ ਬਾਅਦ ਹੁਸ਼ਿਆਰਪੁਰ ਰੋਡ ’ਤੇ ਸਥਿਤ ਥ੍ਰੀ ਸਟਾਰ ਕਾਲੋਨੀ ’ਚ ਦੁੱਧ ਦੀ ਸਪਲਾਈ ਦੇਣ ਆਇਆ ਸੀ। ਵੀਰਵਾਰ ਨੂੰ ਸਪਲਾਈ ਦੇਣ ਤੋਂ ਬਾਅਦ ਉਹ ਕਾਲੀਆ ਕਾਲੋਨੀ ਨਜ਼ਦੀਕ ਬੱਲ ਹਸਪਤਾਲ ਨੇੜੇ ਸਰਵਿਸ ਲੇਨ ’ਤੇ ਟਰੱਕ ਖੜ੍ਹਾ ਕਰਕੇ ਸੌਣ ਚਲਾ ਗਿਆ। ਸ਼ੁੱਕਰਵਾਰ ਸਵੇਰੇ ਵਾਪਸ ਆਇਆ ਤਾਂ ਵੇਖਿਆ ਕਿ ਟਰੱਕ ਦੇ ਟਾਇਰ ਗਾਇਬ ਸਨ ਅਤੇ ਟਰੱਕ ਜੈੱਕ ਦੇ ਸਹਾਰੇ ਖੜ੍ਹਾ ਸੀ।
ਇਹ ਵੀ ਪੜ੍ਹੋ : ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ
ਉਹ ਤੁਰੰਤ ਥਾਣਾ ਨੰ. 8 ’ਚ ਸ਼ਿਕਾਇਤ ਦਰਜ ਕਰਵਾਉਣ ਚਲਾ ਗਿਆ। ਇਸ ਸਬੰਧੀ ਉਸ ਨੇ ਆਪਣੀ ਕੰਪਨੀ ’ਚ ਸੂਚਿਤ ਕਰ ਦਿੱਤਾ ਸੀ। ਕੰਪਨੀ ਵਾਲਿਆਂ ਨੇ ਟਰੱਕ ਦੇ ਟਾਇਰ ਭਿਜਵਾਉਣੇ ਸਨ, ਜਿਸ ਕਾਰਨ ਉਸ ਨੂੰ ਜਲੰਧਰ ’ਚ ਹੀ ਰੁਕਣਾ ਪਿਆ। ਦੁਬਾਰਾ ਚੋਰੀ ਨਾ ਹੋਵੇ, ਇਸ ਲਈ ਉਹ ਸ਼ੁੱਕਰਵਾਰ ਰਾਤੀਂ ਟਰੱਕ ’ਚ ਹੀ ਸੌਂ ਗਿਆ। ਦੋਸ਼ ਹੈ ਕਿ ਸ਼ੁੱਕਰਵਾਰ ਦੇਰ ਰਾਤ ਲਗਭਗ ਢਾਈ ਵਜੇ ਹਰੇ ਰੰਗ ਦੇ ਆਟੋ ’ਚ 3 ਨੌਜਵਾਨ ਆਏ, ਜਿਨ੍ਹਾਂ ’ਚੋਂ 2 ਨੇ ਆਪਣੇ ਮੂੰਹ ਢਕੇ ਹੋਏ ਸਨ। ਉਨ੍ਹਾਂ ਟਰੱਕ ਦਾ ਦਰਵਾਜ਼ਾ ਖੜਕਾਇਆ ਪਰ ਉਹ ਨਾ ਉਤਰਿਆ। ਉਨ੍ਹਾਂ ਚਾਕੂ ਵਿਖਾ ਕੇ ਜਾਨੋਂ ਮਾਰਨ ਦੀ ਧਮਕੀ ਿਦੱਤੀ ਤਾਂ ਟਰੱਕ ਡਰਾਈਵਰ ਅਨਿਲ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਟਰੱਕ ਦਾ ਦਰਵਾਜ਼ਾ ਖੋਲ੍ਹ ਕੇ ਅਨਿਲ ਦੀਆਂ ਲੱਤਾਂ ’ਤੇ ਚਾਕੂ ਮਾਰਨੇ ਸ਼ੁਰੂ ਕਰ ਿਦੱਤੇ ਅਤੇ ਉਸ ਦੀ ਜੇਬ ’ਚੋਂ 700 ਰੁਪਏ ਕੱਢ ਲਏ ਅਤੇ ਮੋਬਾਇਲ ਲੁੱਟ ਲਿਆ। ਅਨਿਲ ਨੇ ਕਿਹਾ ਕਿ ਮੁਲਜ਼ਮ ਆਪਣੇ ਨਾਲ ਲਿਆਂਦੀ ਕੈਨੀ ’ਚ ਉਸ ਦੇ ਟਰੱਕ ’ਚੋਂ ਡੀਜ਼ਲ ਵੀ ਕੱਢ ਕੇ ਫ਼ਰਾਰ ਹੋ ਗਏ।
ਪੈਸੇ ਨਾ ਹੋਣ ਕਾਰਨ ਬੱਲ ਹਸਪਤਾਲ ਵਾਲਿਆਂ ਨੇ ਫ੍ਰੀ ’ਚ ਕੀਤਾ ਇਲਾਜ
ਇਕ ਪਾਸੇ ਜਿੱਥੇ ਨਿੱਜੀ ਹਸਪਤਾਲਾਂ ’ਚ 230 ਰੁਪਏ ’ਚ ਵਿਕਣ ਵਾਲਾ ਇੰਜੈਕਸ਼ਨ 3000 ਰੁਪਏ ’ਚ ਵੇਚ ਕੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾ ਿਰਹਾ ਹੈ ਪਰ ਦੂਜੇ ਪਾਸੇ ਬੱਲ ਹਸਪਤਾਲ ਵਾਲਿਆਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਅਨਿਲ ਨੇ ਦੱਿਸਆ ਕਿ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਸੀ। ਉਹ ਤੁਰੰਤ ਨਜ਼ਦੀਕ ਸਥਿਤ ਬੱਲ ਹਸਪਤਾਲ ਗਿਆ। ਉੱਥੇ ਜਾ ਕੇ ਉਸ ਨੇ ਦੱਸਿਆ ਕਿ ਉਸ ਕੋਲ ਜਿਹੜੇ ਪੈਸੇ ਸਨ, ਉਹ ਲੁਟੇਰੇ ਲੁੱਟ ਕੇ ਲੈ ਗਏ ਹਨ ਤੇ ਇਲਾਜ ਲਈ ਉਸ ਕੋਲ ਪੈਸੇ ਨਹੀਂ ਹਨ। ਅਜਿਹੀ ਹਾਲਤ ’ਚ ਬੱਲ ਹਸਪਤਾਲ ਦੇ ਡਾਕਟਰਾਂ ਨੇ ਬਿਨਾਂ ਦੇਰੀ ਕੀਤੇ ਅਨਿਲ ਦਾ ਫ੍ਰੀ ’ਚ ਇਲਾਜ ਕੀਤਾ ਤੇ ਦਵਾਈ ਦੇ ਕੇ ਭੇਜਿਆ।
ਕਰਤਾਰਪੁਰ ’ਚ ਲੋਕਾਂ ਨੇ ਕੀਤੀ ਸੀ ਕੁੱਟਮਾਰ
ਅਨਿਲ ਨੇ ਦੱਸਿਆ ਕਿ ਉਹ ਪੰਜਾਬ ’ਚ ਪਹਿਲਾਂ ਵੀ ਆਇਆ ਹੈ ਪਰ ਇਸ ਵਾਰ ਉਸ ਨਾਲ ਬਹੁਤ ਬੁਰਾ ਹੋਇਆ। ਉਸ ਨੇ ਕਿਹਾ ਕਿ ਥ੍ਰੀ ਸਟਾਰ ਕਾਲੋਨੀ ’ਚ ਦੁੱਧ ਦੀ ਸਪਲਾਈ ਦੇ ਕੇ ਉਹ ਕਰਤਾਰਪੁਰ ’ਚ ਟਰੱਕ ਦੀ ਸਰਵਿਸ ਲਈ ਚਲਿਆ ਗਿਆ। ਉਥੋਂ ਵਾਪਸ ਆਉਣ ਸਮੇਂ ਅਚਾਨਕ ਇਕ ਟਰੱਕ ’ਚ ਤਾਰ ਫਸ ਕੇ ਟੁੱਟ ਗਈ, ਜਿੱਥੇ ਮੌਜੂਦ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਟਰੱਕ ਦਾ ਇਕ ਸ਼ੀਸ਼ਾ ਵੀ ਤੋੜ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕਰਮਾ ਫੈਸ਼ਨ ਮਾਲਕ ਨੂੰ ਮਿਲੀ ਧਮਕੀ ਭਰੀ ਚਿੱਠੀ, ਲਾਰੈਂਸ ਗੈਂਗ 'ਤੇ ਸ਼ੱਕ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ
NEXT STORY