ਟਾਂਡਾ ਉੜਮੁੜ (ਪੰਡਿਤ, ਕੁਲਦੀਸ਼)- ਗੁਰੂ ਨਾਨਕ ਕਾਲੋਨੀ ਟਾਂਡਾ ਵਿਚ ਸੱਪ ਦੇ ਡੰਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮੀਰਾ ਦੇਵੀ ਪਤਨੀ ਦੁਖਣ ਮਾਥੋ ਮੂਲ ਵਾਸੀ ਸੋਰੀਆਲ ਪੂਰਨਿਆਂ ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਿਹਨਤ ਮਜ਼ਦੂਰੀ ਕਰਨ ਵਾਲੀ ਇਸ ਔਰਤ ਨੂੰ ਅਚਾਨਕ ਸੁੱਤੇ ਪਏ ਜ਼ਹਿਰੀਲੇ ਸੱਪ ਨੇ ਡੰਗ ਲਿਆ। ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਥਾਣੇਦਾਰ ਜਸਵੀਰ ਸਿੰਘ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਦੇ ਅਧਾਰ ’ਤੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ਸਮਾਰਟ ਕਾਰਡ ਧਾਰਕ ਹੋ ਜਾਣ ਸਾਵਧਾਨ! ਵੱਡੀ ਤਿਆਰੀ ’ਚ ਫੂਡ ਸਪਲਾਈ ਮਹਿਕਮਾ
ਕਪੂਰਥਲਾ 'ਚ ਰੇਡ ਕਰਨ ਆਈ ਫਿਰੋਜ਼ਪੁਰ ਦੀ ਪੁਲਸ ਨੂੰ ਪਈਆਂ ਭਾਜੜਾਂ, ਔਰਤ ਨੇ ਕੀਤਾ ਹਾਈਵੋਲਟੇਜ ਡਰਾਮਾ
NEXT STORY