ਨਵਾਂਸ਼ਹਿਰ, (ਮਨੋਰੰਜਨ)- ਥਾਣਾ ਕਾਠਗਡ਼੍ਹ ਪੁਲਸ ਨੇ ਇਕ ਮਹਿਲਾ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ । ਪੁਲਸ ਨੇ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਸਸਤੇ ਰੇਟ ’ਤੇ ਸ਼ਰਾਬ ਵੇਚਦੀ ਹੈ। ਇਸ ’ਤੇ ਪੁਲਸ ਨੇ ਤੁਰੰਤ ਰੇਡ ਕੀਤੀ ਤਾਂ ਮਹਿਲਾ ਕੋਲੋਂ 11 ਬੋਤਲਾਂ ਸ਼ਰਾਬ ਬਰਾਮਦ ਹੋਈ। ਮਹਿਲਾ ਇਸ ਸ਼ਰਾਬ ਸਬੰਧੀ ਕੋਈ ਬਿੱਲ ਨਹੀਂ ਦਿਖਾ ਸਕੀ। ਪੁਲਸ ਨੇ ਮਹਿਲਾ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ.ਡੀ.ਐੱਮ. ਵਲੋਂ ਸਟੋਨ ਕਰੈਸ਼ਰਾਂ ਦੀ ਚੈਕਿੰਗ
NEXT STORY