ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਸ਼ਹਿਰ ਦੀ ਸਬਜ਼ੀ ਮੰਡੀ ’ਚ ਸਥਿਤ ਕੱਪੜੇ ਦੀ ਦੁਕਾਨ ਤੋਂ ਬੀਤੇ ਦਿਨ ਅੱਧੀ ਦਰਜਨ ਦੇ ਕਰੀਬ ਔਰਤਾਂ ਵਲੋਂ ਕੱਪੜੇ ਦੇ ਥਾਨ ਚੋਰੀ ਕਰ ਲਏ ਗਏ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਸ਼ਹਿਰ ਦੀ ਸਬਜ਼ੀ ਮੰਡੀ ’ਚ ਸਥਿਤ ਕੱਪੜੇ ਦੀ ਦੁਕਾਨ ਸ਼ਿਵਮ ਕੁਲੈਕਸ਼ਨ ਦੇ ਦੁਕਾਨਦਾਰ ਅਮਿਤ ਗੋਇਲ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ 7 ਔਰਤਾਂ ਦੁਕਾਨਾਂ ’ਤੇ ਆਈਆਂ ਅਤੇ ਉਨ੍ਹਾਂ ਨੂੰ ਕੱਪੜੇ ਦੇ ਸੂਟ ਦਿਖਾਉਣ ਲਈ ਕਹਿਣ ਲੱਗੀਆਂ ਅਤੇ ਉਨ੍ਹਾਂ ਨੂੰ ਸੂਟ ਵਿਖਾਏ ਗਏ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਅਸੀਂ ਦੂਸਰੇ ਗਾਹਕਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਬੜੀ ਹੁਸ਼ਿਆਰੀ ਨਾਲ ਉਕਤ ਔਰਤਾਂ ਨੇ ਵੀਹ-ਵੀਹ ਮੀਟਰ ਵਾਲੇ ਦੋ ਵੱਡੇ ਥਾਨ ਚੋਰੀ ਕਰ ਲਏ ਅਤੇ ਅੱਖ ਬਚਾ ਕੇ ਦੁਕਾਨ ’ਚੋਂ ਫਰਾਰ ਹੋ ਗਈਆਂ।
ਇਹ ਵੀ ਪੜ੍ਹੋ: Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ
ਉਨ੍ਹਾਂ ਦੱਸਿਆ ਕਿ ਜਦੋਂ ਕੱਪੜੇ ਦੇ ਥਾਨ ਚੋਰੀ ਹੋਣ ਬਾਰੇ ਉਨ੍ਹਾਂ ਨੂੰ ਸ਼ੱਕ ਪਿਆ ਤਾਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਗਿਆ ਜਿਸ ’ਚ ਉਕਤ ਔਰਤਾਂ ਕੱਪੜੇ ਦੇ ਥਾਨ ਚੋਰੀ ਕਰਕੇ ਲੈ ਜਾਂਦੀਆਂ ਦਿਖਾਈ ਦਿੱਤੀਆਂ। ਦੁਕਾਨਦਾਰ ਨੇ ਦੱਸਿਆ ਕਿ ਉਕਤ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਅਤੇ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਲਾ ਸੰਘਿਆਂ ਦੀ ਦੁਸਹਿਰਾ ਗਰਾਊਂਡ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
NEXT STORY