ਫਗਵਾੜਾ,(ਜਲੋਟਾ)-ਨੈਸ਼ਨਲ ਹਾਈਵੇ ਨੰਬਰ-1 'ਤੇ ਪਿੰਡ ਖਜੂਰਲਾ ਨੇੜੇ ਉਦੋਂ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਪਿੱਛੋਂ ਤੇਜ਼ ਰਫਤਾਰ ਆ ਰਹੀ ਟਿਓਟਾ ਕੁਆਲਿਸ ਗੱਡੀ ਨੇ ਸੜਕ 'ਤੇ ਸਕੂਟਰ ਸਵਾਰ ਨੂੰ ਆਪਣੀ ਚਪੇਟ 'ਚ ਲੈ ਲਿਆ। ਹਾਦਸੇ 'ਚ ਸਕੂਟਰ ਸਵਾਰ ਨੌਜਵਾਨ ਜਿਸ ਦੀ ਪਛਾਣ ਕਸ਼ਮੀਰੀ ਵਾਸੀ ਪਿੰਡ ਧੀਆਂ ਦੇ ਰੂਪ ਵਜੋਂ ਹੋਈ ਹੈ, ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਟਿਓਟਾ ਕੁਆਲਿਸ ਗੱਡੀ ਨੂੰ ਮੌਕੇ ਤੋਂ ਕਬਜ਼ੇ 'ਚ ਲੈ ਲਿਆ ਹੈ।
ਨਵਾਸ਼ਹਿਰ 'ਚ ਕੋਰੋਨਾ ਪੀੜਤਾਂ 'ਚ ਵਾਧਾ, ਇਕੋ ਪਰਿਵਾਰ ਦੇ 3 ਜੀਅ ਆਏ ਪਾਜ਼ੇਟਿਵ
NEXT STORY