ਫਗਵਾੜਾ (ਜਲੋਟਾ)- ਥਾਣਾ ਰਾਵਲਪਿੰਡੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਇਕੋ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਬਘਾਣਾ ਥਾਣਾ ਰਾਵਲਪਿੰਡੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੇ ਪੁੱਤਰ ਗੁਰਜੀਤ ਸਿੰਘ ਨੇ ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ- ਦਰਜੀ ਨੇ ਪੁਲਸ ਮੁਲਾਜ਼ਮਾਂ ਦੀਆਂ ਵਰਦੀਆਂ ਦੀ ਕੀਤੀ ਸਿਲਾਈ, ਪਰ ਪੈਸੇ ਮੰਗਣੇ ਪੈ ਗਏ ਮਹਿੰਗੇ, ਜਾਣੋ ਪੂਰਾ ਮਾਮਲਾ
ਜਗਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਗੁਰਜੀਤ ਸਿੰਘ ਨੇ ਇਹ ਭਿਆਨਕ ਫੈਸਲਾ ਸੰਤੋਸ਼ ਸੋਢੀ ਪਤਨੀ ਬੇਅੰਤ ਸਿੰਘ, ਜਸਦੀਪ ਸਿੰਘ ਪੁੱਤਰ ਬੇਅੰਤ ਸਿੰਘ, ਅਮਨਦੀਪ ਸਿੰਘ ਪੁੱਤਰ ਬੇਅੰਤ ਸਿੰਘ ਅਤੇ ਮਨਿੰਦਰ ਕੌਰ ਪਤਨੀ ਅਮਨਦੀਪ ਸਿੰਘ ਵਾਸੀ 13 ਗਲੀ ਨੰਬਰ 3, ਫਲਾਵਰ ਐਨਕਲੇਵ, ਇੰਦਰ ਨਗਰ, ਲੁਧਿਆਣਾ ਤੋਂ ਦੁਖੀ ਹੋ ਕੇ ਲਿਆ ਹੈ। ਮੁਲਜ਼ਮਾਂ ਨੇ ਉਸ ਨੂੰ ਪੈਸੇ ਨਾ ਦੇ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਹੈ। ਉਸ ਦੇ ਪੁੱਤਰ ਗੁਰਜੀਤ ਸਿੰਘ ਨੇ ਮੁਲਜ਼ਮਾਂ ਪਾਸੋਂ ਲੱਖਾਂ ਰੁਪਏ ਲੈਣੇ ਸਨ ਪਰ ਇਹ ਉਸ ਨੂੰ ਨਹੀਂ ਦੇ ਰਹੇ ਸਨ। ਇਸੇ ਕਾਰਨ ਉਸ ਦੇ ਪੁੱਤਰ ਨੇ ਡਿਪਰੈਸ਼ਨ ’ਚ ਆ ਕੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ- ਹਾਦਸੇ ਨੇ ਖੋਹ ਲਿਆ ਭੈਣਾਂ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ, ਇਕ ਹਫ਼ਤੇ ਬਾਅਦ ਜਾਣਾ ਸੀ ਕੈਨੇਡਾ
ਥਾਣਾ ਰਾਵਲਪਿੰਡੀ ਪੁਲਸ ਨੇ ਮੁਲਜ਼ਮਾਂ ਖਿਲਾਫ ਧਾਰਾ 306 ਅਤੇ 34 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਬਿਲਿੰਗ ਵੈਲੀ 'ਚ ਲਾਪਤਾ ਹੋਏ ਸੈਲਾਨੀਆਂ ਦੀ ਹੋਈ ਮੌਤ, 2 ਦਿਨਾਂ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ ਪਾਲਤੂ ਕੁੱਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਵਾਹਗਾ ਬਾਰਡਰ ਰਾਹੀਂ ਏਸ਼ੀਆਈ ਤੇ ਖਾੜੀ ਦੇਸ਼ਾਂ ਨਾਲ ਵਪਾਰ ਖੋਲ੍ਹਿਆ ਜਾਵੇ : ਜਸਬੀਰ ਸਿੰਘ ਗਿੱਲ
NEXT STORY