ਜਲੰਧਰ- ਜਲੰਧਰ ਵਿਚ ਇਕ ਫੀਮੇਲ ਡਾਗ ਅਤੇ ਬਾਂਦਰ ਦੀ ਜੋੜੀ ਕਿਸੇ ਫ਼ਿਲਮੀ ਜੋੜੀ ਵਾਂਗ ਮਸ਼ਹੂਰ ਹੋ ਰਹੀ ਹੈ। ਬਾਂਦਰ ਨਾ ਸਿਰਫ਼ ਫੀਮੇਲ ਡਾਗ ਦੀ ਪਿੱਠ 'ਤੇ ਬੈਠ ਕੇ ਘੁੰਮਦਾ ਹੈ ਸਗੋਂ ਭੁੱਖ ਲੱਗਣ 'ਤੇ ਉਸ ਦਾ ਦੁੱਧ ਵੀ ਪੀਂਦਾ ਹੈ। ਇਸ ਜੋੜੀ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਹੋਈਆਂ ਹਨ ਜੋਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
ਦੱਸ ਦਈਏ ਕਿ ਇਹ ਫੀਮੇਲ ਡਾਗ ਅਤੇ ਬਾਂਦਰ ਦੀ ਜੋੜੀ ਜਲੰਧਰ ਦੇ ਮੁਹੱਲਾ ਕੋਟ ਕਿਸ਼ਨ ਚੰਦ ਵਿਚ ਹੈ। ਨੇੜੇ ਦੇ ਲੋਕ ਵੀ ਦੋਹਾਂ ਦਾ ਬੇਹੱਦ ਧਿਆਨ ਰੱਖਦੇ ਹਨ। ਇਸ ਦੇ ਨਾਲ ਹੀ ਫੀਮੇਲ ਡਾਗ ਦੇ ਨਾਲ ਰਹਿਣ ਵਾਲੇ ਦੂਜੇ ਕੁੱਤੇ ਵੀ ਉਕਤ ਬਾਂਦਰ 'ਤੇ ਹਮਲਾ ਨਹੀਂ ਕਰਦੇ। ਇਨ੍ਹਾਂ ਦੀ ਜੋੜੀ ਬਾਰੇ ਚੱਲਣ 'ਤੇ ਲੋਕ ਇਸ ਨੂੰ ਵੇਖਣ ਆਉਂਦੇ ਹਨ ਅਤੇ ਵੀਡੀਓ ਵੀ ਬਣਾ ਕੇ ਲਿਜਾਂਦੇ ਹਨ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਮੁੜ ਵਧੇਗੀ ਠੰਡ, ਇਨ੍ਹਾਂ 6 ਜ਼ਿਲ੍ਹਿਆਂ ਲਈ Alert
5 ਮਹੀਨੇ ਪਹਿਲਾਂ ਮੁਹੱਲੇ ਵਿਚ ਪਹੁੰਚਿਆ ਸੀ ਬਾਂਦਰ
ਨੇੜਲੇ ਦੇ ਲੋਕਾਂ ਮੁਤਾਬਕ ਇਹ ਬਾਂਦਰ ਕਰੀਬ 5 ਮਹੀਨੇ ਪਹਿਲਾਂ ਇਲਾਕੇ ਵਿਚ ਪਹੁੰਚਿਆ ਸੀ। ਕੁਝ ਦਿਨ ਤਾਂ ਉਹ ਲੁਕਿਆ ਰਿਹਾ। ਇਸ ਦੌਰਾਨ ਜਦੋਂ ਕੁੱਤੇ ਬਾਂਦਰ ਨੂੰ ਵੇਖਦੇ ਤਾਂ ਉਸ ਨੂੰ ਵੱਢਣ ਲਈ ਦੋੜਦੇ ਸਨ ਪਰ ਦੋਹਾਂ ਦੇ ਇਕ ਹੀ ਇਲਾਕੇ ਵਿਚ ਰਹਿਣ ਨਾਲ ਉਨ੍ਹਾਂ ਦੀ ਲੜਾਈ ਬੰਦ ਹੋ ਗਈ। ਹੁਣ ਇਕ ਫੀਮੇਲ ਡਾਗ ਉਸ ਨੂੰ ਆਪਣੇ ਬੱਚੇ ਵਾਂਗ ਪਾਲ ਰਹੀ ਹੈ। ਜਦੋਂ ਫੀਮੇਲ ਡਾਗ ਨੇ ਬੱਚੇ ਦਿੱਤੇ ਤਾਂ ਬੱਚਿਆਂ ਦੇ ਨਾਲ ਹੀ ਬਾਂਦਰ ਨੂੰ ਵੀ ਉਹ ਆਪਣਾ ਦੁੱਧ ਪਿਲਾਉਂਦੀ ਰਹੀ। ਪਿਛਲੇ 3 ਮਹੀਨਿਆਂ ਤੋਂ ਦੋਵੇਂ ਇਕ-ਦੂਜੇ ਨਾਲ ਹਰੀ ਘੁੰਮ ਰਹੇ ਹਨ।
ਇਲਾਕੇ ਦੇ ਸਾਬਕਾ ਕੌਂਸਲਰ ਅਤੇ ਕੋਟ ਕਿਸ਼ਨ ਚੰਦ ਦੇ ਵਸਨੀਕ ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਬਾਂਦਰ ਨੂੰ ਮੁਹੱਲੇ ਵਿੱਚ ਆਏ ਲਗਭਗ ਪੰਜ ਮਹੀਨੇ ਹੋ ਗਏ ਹਨ। ਇਹ ਬਾਂਦਰ ਕਿਸੇ ਟਰੱਕ ਡਰਾਈਵਰ ਨਾਲ ਆਇਆ ਸੀ ਅਤੇ ਫਿਰ ਇਥੇ ਹੀ ਰੁਕ ਗਿਆ। ਉਦੋਂ ਤੋਂ ਉਹ ਫੀਮੇਲ ਡਾਗ ਨਾਲ ਰਹਿ ਰਿਹਾ ਹੈ। ਬਾਂਦਰ ਆਪਣੀ ਫੀਮੇਲ ਡਾਗ ਨੂੰ ਇੰਨਾ ਪਿਆਰ ਕਰਦਾ ਹੈ ਕਿ ਜੇਕਰ ਉਹ ਵੱਖ ਹੋ ਜਾਂਦੇ ਹਨ ਤਾਂ ਉਹ ਇਕ-ਦੂਜੇ ਤੋਂ ਬਿਨਾਂ ਖਾਣਾ ਨਹੀਂ ਖਾਂਦੇ।
ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰਿਆ ਜਲੰਧਰ ਦਾ ਸਿਵਲ ਹਸਪਤਾਲ, ਕੁੜੀ ਨੇ ਦੋਸਤੀ ਲਈ ਦਿੱਤਾ ਨੰਬਰ ਤੇ ਹੁਣ...
ਉਸ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਵਿੱਚੋਂ ਇਕ ਵੀ ਭਟਕ ਜਾਂਦਾ ਹੈ ਤਾਂ ਦੋਵੇਂ ਇਕ-ਦੂਜੇ ਨੂੰ ਲੱਭਣ ਲੱਗ ਪੈਂਦੇ ਹਨ। ਕੁਝ ਦਿਨ ਪਹਿਲਾਂ ਇਕ ਆਦਮੀ ਬਾਂਦਰ ਨੂੰ ਆਪਣੇ ਨਾਲ ਲੈ ਗਿਆ ਸੀ, ਜਿਸ ਤੋਂ ਬਾਅਦ ਫੀਮੇਲ ਡਾਗ ਨੇ ਖਾਣਾ ਖਾਣਾ ਬੰਦ ਕਰ ਦਿੱਤਾ। ਜਦੋਂ ਬਾਂਦਰ ਦੋ ਦਿਨਾਂ ਬਾਅਦ ਵਾਪਸ ਆਇਆ ਤਾਂ ਫੀਮੇਲ ਡਾਗ ਨੇ ਦੋਬਾਰਾ ਉਸ ਨਾਲ ਖਾਣਾ ਖਾਧਾ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਇਕ ਹੋਰ ਪੰਜਾਬ ਦਾ ਜਵਾਨ ਸ਼ਹੀਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਆਵਾਰਾ ਕੁਤਿਆਂ ਨੇ ਬੱਚੇ ਨੂੰ ਨੋਚ-ਨੋਚ ਦਿੱਤੀ ਦਰਦਨਾਕ ਮੌਤ
NEXT STORY