ਭੁਲੱਥ,(ਰਜਿੰਦਰ )- ਯੂਥ ਕਾਂਗਰਸ ਦੀਆਂ ਹੋਈਆਂ ਜਥੇਬੰਦਕ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਗਿਆ। ਜਿਸ ਦੌਰਾਨ ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਪ੍ਰਬਲ ਉਮੀਦਵਾਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਚੋਣ ਜਿੱਤ ਲਈ ਤੇ ਉਹ ਯੂਥ ਕਾਂਗਰਸ ਹਲਕਾ ਭੁਲੱਥ ਦੇ ਪ੍ਰਧਾਨ ਬਣ ਗਏ ਹਨ। ਦੱਸਣਯੋਗ ਹੈ ਕਿ ਹਲਕਾ ਭੁਲੱਥ ਤੋ ਪ੍ਰਧਾਨਗੀ ਲਈ 2 ਉਮੀਦਵਾਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਭੁਲੱਥ ਅਤੇ ਹਰਪਾਲ ਸਿੰਘ ਸੰਧੂ ਹਮੀਰਾ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਵਿਚੋਂ ਹਾਈਕੋਰਟ ਦੇ ਵਕੀਲ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ 307 ਵੋਟਾਂ ਪਈਆਂ, ਜਦਕਿ ਦੂਸਰੇ ਉਮੀਦਵਾਰ ਹਰਪਾਲ ਸਿੰਘ ਹਮੀਰਾ ਨੂੰ 273 ਵੋਟਾਂ ਮਿਲੀਆਂ। ਜਿਕਰਯੋਗ ਹੈ ਕਿ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੇ ਪਿਤਾ ਰਣਜੀਤ ਸਿੰਘ ਰਾਣਾ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਨ ਤੇ ਉਨ੍ਹਾਂ ਨੇ 2017 ਦੀ ਵਿਧਾਨ ਸਭਾ ਚੋਣ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਵਲੋਂ ਲੜੀ ਸੀ। ਚੋਣ ਜਿੱਤਣ ਉਪਰੰਤ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਆਪਣੇ ਪਿਤਾ ਰਣਜੀਤ ਸਿੰਘ ਰਾਣਾ, ਯੂਥ ਕਾਂਗਰਸ ਵਰਕਰਾਂ ਤੇ ਕਾਂਗਰਸ ਵਰਕਰਾਂ ਦੇ ਵੱਡੇ ਹਜ਼ੂਮ ਨਾਲ ਸ਼ਹਿਰ ਵਿਚ ਪੈਦਲ ਮਾਰਚ ਵੀ ਕੀਤਾ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਖੁਸ਼ੀ ਪ੍ਰਗਟਾਕਰਦਿਆਂ ਪਟਾਕੇ ਚਲਾਏ, ਲੱਡੂ ਵੰਡੇ ਗਏ ਤੇ ਭੰਗੜਾ ਪਾਇਆ। ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਹ ਮੇਰੀ ਟੀਮ ਤੇ ਹਲਕੇ ਦੀ ਜਿੱਤ ਹੈ ਤੇ ਮੈਂ ਆਪਣੀ ਟੀਮ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਹਲਕਾ ਭੁਲੱਥ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂਗਾ ਅਤੇ ਜਿਸ ਨੂੰ ਵੀ ਮੇਰੀ ਜ਼ਰੂਰਤ ਹੈ ਉਹ ਹਮੇਸ਼ਾ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਜਦਕਿ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਲੀਡਰ ਲੋਕਾਂ ਲਈ ਹੁੰਦੇ ਹਨ ਨਾ ਕਿ ਲੋਕ ਲੀਡਰਾਂ ਲਈ। ਰਾਣਾ ਨੇ ਕਿਹਾ ਕਿ ਮੇਰੀ ਟੀਮ ਤੇ ਮੇਰਾ ਪੁੱਤਰ ਇਲਾਕੇ ਦੀ ਸੇਵਾ ਕਰੇਗਾ। ਇਸ ਮੌਕੇ ਪ੍ਰਭਜੋਤ ਸਿੰਘ ਘੁੰਮਣ, ਦਲਵਿੰਦਰ ਸਿੰਘ ਕੰਗ,ਤੇਜਾ ਸਿੰਘ ਵੰਝਰਾਵਤ,ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ,ਰਕੇਸ਼ ਮੁਰਾਰ,ਪਵਨ ਮੁਰਾਰ,ਜਗਤਾਰ ਧਾਲੀਵਾਲ ਹੈਪੀ ਖੱਦਰ,ਵਿਲੀਅਮ ਸੱਭਰਵਾਲ,ਜਸਪਾਲ ਸਿੰਘ ਲਵਲੀ, ਬਲਰਾਮ ਸਿੰਘ ਰੰਧਾਵਾ,ਪਰਮਜੀਤ ਸਿੰਘ ਬੱਬੂ ਘੁੰਮਣ,ਸੁਰਜੀਤ ਸਿੰਘ, ਮੋਨੂੰ ਧੀਰ,ਅਰਜਨ ਸਿੰਘ,ਵਰਿੰਦਰ ਕੁਮਾਰ, ਗੌਰਵ ਸ਼ਰਮਾ, ਅਜੇ ਕੁਮਾਰ, ਯੋਧਾ ਰੰਧਾਵਾ, ਸਰਬਜੀਤ ਸਿੰਘ ਮੰਗਾ, ਜਗਤਾਰ ਸਿੰਘ ਖੱਦਰ, ਅਸ਼ਵਨੀ ਚਾਵਲਾ, ਪੁਸ਼ਕਰ ਭਾਟੀਆ, ਹੈਪੀ ਸੱਭਰਵਾਲ, ਅਮਰੀਕ ਸਿੰਘ ਅਕਾਲਾ, ਸੁਰਿੰਦਰ ਸਿੰਘ ਸ਼ੇਰਗਿੱਲ, ਜੋਗਿੰਦਰ ਪਾਲ ਅਰੋੜਾ, ਸੁਖਦੇਵ ਸਿੰਘ ਅਭੀ, ਤਜਿੰਦਰ ਪਾਲ ਸਿੰਘ ਪੀ ਏ ਆਦਿ ਹਾਜ਼ਰ ਸਨ।
ਕੈਪਟਨ ਨੇ DGP ਨੂੰ ਦਿੱਤੇ ਹੁਕਮ, ਸਿਆਸਤਦਾਨਾਂ-ਗੈਂਗਸਟਰਾਂ ਦੀ ਗੰਢਤੁਪ ਦੀ ਕੀਤੀ ਜਾਵੇ ਜਾਂਚ
NEXT STORY