ਨਵੀਂ ਦਿੱਲੀ- ਡਾਕ ਵਿਭਾਗ 'ਚ 10ਵੀਂ ਪਾਸ ਕਰ ਚੁਕੇ ਉਮੀਦਵਾਰਾਂ ਲਈ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਡਾਕ ਵਿਭਾਗ, ਦਿੱਲੀ ਤੋਂ ਮੇਲ ਮੋਟਰ ਸੇਵਾ ਵਿਭਾਗ ਦੇ ਅਧੀਨ ਸਟਾਫ਼ ਕਾਰ ਡਰਾਈਵਰ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਯੋਗ ਉਮੀਦਵਾਰਾਂ ਤੋਂ ਐਪਲੀਕੇਸ਼ਨਾਂ ਮੰਗੀਆਂ ਹਨ।
ਕੁੱਲ ਅਹੁਦੇ
ਨੋਟੀਫਿਕੇਸ਼ਨ ਅਨੁਸਾਰ ਸਟਾਫ਼ ਕਾਰ ਡਰਾਈਵਰ ਦੇ ਕੁੱਲ 29 ਅਹੁਦਿਆਂ ਨੂੰ ਭਰਿਆ ਜਾਵੇਗਾ।
ਆਖ਼ਰੀ ਤਾਰੀਖ਼
ਉਮੀਦਵਾਰ 15 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਛੁੱਕ ਉਮੀਦਵਾਰ ਕੋਲ ਹਲਕੇ ਅਤੇ ਭਾਰੀ ਮੋਟਰ ਵਾਹਨ ਚਲਾਉਣ ਲਈ ਕਾਨੂੰਨੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ। ਇਸ ਦੇ ਨਾਲ ਹੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਪਾਸ ਹੋਣਾ ਚਾਹੀਦਾ ਅਤੇ ਘੱਟੋ-ਘੱਟ 3 ਸਾਲ ਦਾ ਡਰਾਈਵਿੰਗ ਅਨੁਭਵ ਹੋਣਾ ਚਾਹੀਦਾ। ਉਮੀਦਵਾਰਾਂ ਨੂੰ ਮੋਟਰ ਮੈਕੇਨਿਜ਼ਮ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ।
ਚੋਣ ਪ੍ਰਕਿਰਿਆ
ਸਟਾਫ਼ ਕਾਰ ਡਰਾਈਵਰ ਅਹੁਦੇ 'ਤੇ ਚੋਣ ਵਿਭਾਗ ਵਲੋਂ ਤੈਅ ਪ੍ਰੀਖਣ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਏ4 ਸਾਈਜ਼ ਦੇ ਪੇਪਰ 'ਤੇ ਐਪਲੀਕੇਸ਼ਨ ਫਾਰਮ ਤਿਆਰ ਕਰ ਕੇ ਤੈਅ ਪਤੇ 'ਤੇ ਭੇਜ ਦੇਣ। ਐਪਲੀਕੇਸ਼ਨ ਪੱਤਰ ਭੇਜੇ ਜਾਣ ਵਾਲੇ ਲਿਫ਼ਾਫ਼ੇ 'ਤੇ ਸਪੱਸ਼ਟ ਰੂਪ ਨਾਲ ਐੱਮ.ਐੱਮ.ਐੱਸ. ਦਿੱਲੀ 'ਚ ਸਟਾਫ਼ ਕਾਰ ਡਰਾਈਵਰ (ਸਿੱਧੀ ਭਰਤੀ) ਲਈ ਅਪਲਾਈ ਕਰ ਲਈ ਲਿਖ ਕੇ ਸਪੀਡ ਪੋਸਟ ਨਾਲ ਜਾਂ ਰਜਿਸਟਰਡ ਡਾਕ ਨਾਲ ਤੈਅ ਪਤੇ 'ਤੇ ਭੇਜਣ। ਉਮੀਦਵਾਰ ਸੀਨੀਅਰ ਮੈਨੇਜਰ, ਮੇਲ ਮੋਟਰ ਸਰਵਿਸ, ਸੀ-121, ਨਾਰਾਇਣਾ ਇੰਡਸਟ੍ਰੀਅਲ ਏਰੀਆ ਫੇਜ-1, ਨਾਰਾਇਣਾ, ਨਵੀਂ ਦਿੱਲੀ-110028
ਉਮੀਦਵਾਰ ਨੋਟੀਫਿਕੇਸ਼ਨ ਦੇਖਣ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹਨ।
ਹਾਈ ਕੋਰਟ 'ਚ ਸਟੈਨੋਗ੍ਰਾਫਰ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY