ਨਵੀਂ ਦਿੱਲੀ- ਭਾਰਤੀ ਫ਼ੌਜ ’ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ਨੇ ਸਿਪਾਹੀ ਦੇ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ’ਚ ਸ਼ਾਮਲ ਹੋਣ ਲਈ ਉਮੀਦਵਾਰ ਆਖ਼ਰੀ ਤਾਰੀਖ਼ ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ
ਨੋਟੀਫਿਕੇਸ਼ਨ ਅਨੁਸਾਰ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ, ਸਿਪਾਹੀ ਟਰੇਡਸਮੈਨ ਅਤੇ ਸਿਪਾਹੀ ਦੇ ਅਹੁਦਿਆਂ ’ਤੇ ਭਰਤੀਆਂ ਲਈ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਸਾਰੇ ਅਹੁਦਿਆਂ ਲਈ ਸਿੱਖਿਆ ਯੋਗਤਾ ਵੀ ਵੱਖ-ਵੱਖ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 25 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ, ਸਿਪਾਹੀ ਟਰੇਡਸਮੈਨ ਅਹੁਦਿਆਂ ਲਈ 8ਵੀਂ ਪਾਸ ਹੋਣਾ ਜ਼ਰੂਰੀ
ਸਿਪਾਹੀ (ਫਾਰਮਾ) ਅਹੁਦੇ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਹੋਣੀ ਜ਼ਰੂਰੀ।
ਚੋਣ ਪ੍ਰਕਿਰਿਆ
ਸਾਰੇ ਅਹੁਦਿਆਂ ਲਈ ਰੈਲੀ ਦੌਰਾਨ ਉਮੀਦਵਾਰਾਂ ਦਾ ਫਿਜ਼ੀਕਲ ਫਿਟਨੈੱਸ ਟੈਸਟ, ਫਿਜ਼ੀਕਲ ਮੈਜਰਮੇਂਟ ਅਤੇ ਮੈਡੀਕਲ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਸਫ਼ਲ ਉਮੀਦਵਾਰਾਂ ਨੂੰ ਕਾਮਨ ਪ੍ਰਵੇਸ਼ ਲਈਚੁਣਿਆ ਜਾਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਭਾਰਤੀ ਫ਼ੌਜ ਦੀ ਅਧਿਕਾਰਤ ਵੈੱਬਸਾਈਟ https://joinindianarmy.nic.in/index.htm ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਯੂਨੀਅਨ ਬੈਂਕ ਆਫ਼ ਇੰਡੀਆ 'ਚ ਨਿਕਲੀਆਂ 347 ਅਹੁਦਿਆਂ 'ਤੇ ਭਰਤੀਆਂ, ਜਲਦ ਕਰੋ ਅਪਲਾਈ
NEXT STORY