ਨਵੀਂ ਦਿੱਲੀ– ਭਾਰਤੀ ਫੌਜ ਦੇ ਆਰਮੀ ਪੋਸਟਲ ਸਰਵਿਸ ਵਿੰਗ ਬ੍ਰਿਗੇਡ ਆਫ ਦਿ ਗਾਰਡਸ ਨੇ ਗਰੁੱਪ-C ਦੇ ਖਾਲ੍ਹੀ ਅਹੁਦਿਆਂ ’ਤੇ ਯੋਗ ਉਮੀਦਵਾਰਾਂ ਦੀ ਭਾਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਭਰਤੀ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਵਾਸ਼ਰਮੈਨ ਅਤੇ ਗਾਰਡਨਰ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਭਾਰਤੀ ਕੀਤੀ ਜਾਵੇਗੀ। ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 2 ਅਪ੍ਰੈਲ 2022 ਹੈ। ਇੱਛੁਕ ਉਮੀਦਵਾਰ ਤੈਅ ਯੋਗਤਾ, ਤਨਖਾਹ, ਜ਼ਰੂਰਤੀ ਤਾਰੀਖ਼ਾਂ ਅਤੇ ਹੋਰ ਜਾਣਕਾਰੀਆਂ ਅਧਿਕਾਰਤ ਨੋਟੀਫਿਕੇਸ਼ਨ ’ਚ ਚੈੱਕ ਕਰ ਸਕਦੇ ਹਨ।
ਅਸਾਮੀਆਂ ਅਤੇ ਤਨਖਾਹ
ਵਾਸ਼ਰਮੈਨ ਅਤੇ ਗਾਰਡਨਰ ਦੇ 1-1 ਅਹੁਦੇ ’ਤੇ ਭਰਤੀ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 18,000 ਰੁਪਏ ਤੋਂ 56,900 ਰੁਪਏ ਤਕ ਦੀ ਤਨਖਾਹ ’ਤੇ ਨੌਕਰੀ ’ਤੇ ਰੱਖਿਆ ਜਾਵੇਗਾ।
ਕੌਣ ਕਰ ਸਕਦਾ ਹੈ ਅਪਲਾਈ
ਅਪਲਾਈ ਆਫਲਾਈਨ ਤਰੀਕੇ ਨਾਲ ਕੀਤਾ ਜਾਵੇਗਾ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਣਤਾ ਪ੍ਰਾਪਤ ਸਕੂਲ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਚੋਣ ਇਕ ਲਿਖਿਤ ਪ੍ਰੀਖਿਆ ਅਤੇ ਇਕ ਪ੍ਰੈਕਟੀਕਲ ਟੈਸਟ ਰਾਹੀਂ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਦੇ ਨਾਲ ਦਿੱਤੇ ਗਏ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਹੇਠਾਂ ਲਿਖੇ ਪਤੇ ’ਤੇ ਭੇਜਣਾ ਹੋਵੇਗਾ।
ਪਤਾ- ਵਿੰਗ ਕਮਾਂਡਰ, APS ਵਿੰਗ, ਬ੍ਰਿਗੇਡ ਆਫ ਦਿ ਗਾਰਡਸ ਰੈਜੀਮੈਂਟਲ ਸੈਂਟਰ ਕੈਂਪਟੀ, ਜ਼ਿਲ੍ਹਾ ਨਾਗਪੁਰ 441001
ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ।
BSNL 'ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
NEXT STORY