ਨਵੀਂ ਦਿੱਲੀ- ਇੰਡੀਅਨ ਕੋਸਟ ਗਾਰਡ ਨੇ 19 ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਮੁਹਿੰਮ ਰਾਹੀਂ ਫੋਰਕ ਲਿਫਟ ਆਪਰੇਟਰ, ਇੰਜਣ ਡਰਾਈਵਰ, ਲਸਕਰ, ਮਲਟੀ ਟਾਸਕਿੰਗ ਸਟਾਫ਼ ਅਤੇ ਫਾਇਰਮੈਨ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 30 ਨਵੰਬਰ 2021 ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਸਿਵਲੀਅਨ ਐਮਟੀ ਡਰਾਈਵਰ (ਆਮ ਗ੍ਰੇਡ)- 8 ਅਹੁਦੇ
- ਫੋਰਕ ਲਿਫਟ ਆਪਰੇਟਰ- 1 ਅਹੁਦਾ
- ਇੰਜਨ ਡਰਾਈਵਰ- 1 ਅਹੁਦਾ
- ਲਸਕਰ- 1 ਅਹੁਦਾ
- ਮਲਟੀ-ਟਾਸਕਿੰਗ ਸਟਾਫ਼- 1 ਅਹੁਦਾ
- ਫਾਇਰਮੈਨ- 4 ਅਹੁਦੇ
- MT ਫਿਟਰ / MT ਮੇਕ- 3 ਅਹੁਦੇ
ਵਿੱਦਿਅਕ ਯੋਗਤਾ
ਇਨ੍ਹਾਂ ਸਭ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਭਾਰੇ ਅਤੇ ਹਲਕੇ ਮੋਟਰ ਵਾਹਨਾਂ ਲਈ ਵੈਧ ਡਰਾਈਵਿੰਗ ਲਾਇਸੰਸ ਵੀ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਮੋਟਰ ਵਾਹਨ ਚਲਾਉਣ ਦਾ ਘੱਟੋ-ਘੱਟ 02 ਸਾਲ ਦਾ ਤਜਰਬਾ ਅਤੇ ਮੋਟਰ ਮਕੈਨਿਜ਼ਮ ਦਾ ਗਿਆਨ ਹੋਣਾ ਚਾਹੀਦਾ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿਚ ਛੋਟ ਦਿੱਤੀ ਜਾਂਦੀ ਹੈ। ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਲਈ 3 ਸਾਲ, SC-ST ਵਰਗ ਦੇ ਉਮੀਦਵਾਰਾਂ ਲਈ 5 ਸਾਲ ਦੀ ਛੋਟ ਹੈ।
ਇੰਝ ਕਰੋ ਅਪਲਾਈ
ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
10ਵੀਂ-12ਵੀਂ ਪਾਸ ਲਈ ਡਾਕ ਵਿਭਾਗ ’ਚ ਨਿਕਲੀਆਂ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ
NEXT STORY