ਨਵੀਂ ਦਿੱਲੀ- ਬੈਂਕ ’ਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਦਰਅਸਲ ਮੱਧ ਪ੍ਰਦੇਸ਼ ਸਟੇਟ ਕੋਆਪਰੇਟਿਵ ਬੈਂਕ ’ਚ ਕਲਰਕ ਅਤੇ ਸੋਸਾਇਟੀ ਮੈਨੇਜਰ ਦੇ ਅਹੁਦਿਆਂ ’ਤੇ ਭਰਤੀ ਨਿਕਲੀ ਹੈ। ਇਸ ਭਰਤੀ ਜ਼ਰੀਏ ਕਲਰਕ, ਕੰਪਿਊਟਰ ਆਪਰੇਟਰ, ਕੰਟਰੈਕਟ ਅਤੇ ਸੁਸਾਇਟੀ ਮੈਨੇਜਰ ਦੇ ਅਹੁਦਿਆਂ ਨੂੰ ਭਰਿਆ ਜਾਵੇਗਾ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 25 ਦਸੰਬਰ 2022 ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://apexbank.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ-
ਕਲਰਕ/ਕੰਪਿਊਟਰ ਆਪਰੇਟਰ/ ਕੰਟਰੈਕਟ- 896 ਅਹੁਦੇ
ਸੁਸਾਇਟੀ ਮੈਨੇਜਰ- 1358 ਅਹੁਦੇ
ਕੁੱਲ ਅਹੁਦੇ- 2253
ਵਿੱਦਿਅਕ ਯੋਗਤਾ-
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੂੰ ਹਿੰਦੀ ਅਤੇ ਇੰਗਲਿਸ਼ ਟਾਈਪਿੰਗ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ ਸਾਲ ਦਾ ਕੰਪਿਊਟਰ ਡਿਪਲੋਮਾ ਕੋਰਸ ਕਰਨਾ ਵੀ ਜ਼ਰੂਰੀ ਹੈ।
ਉਮਰ ਹੱਦ-
ਉਮੀਦਵਾਰਾਂ ਦੀ ਉਮਰ ਹੱਦ ਘੱਟੋ-ਘੱਟ18 ਸਾਲ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ। DCCB ਸੇਵਾ ਨਿਯਮ ਅਤੇ MP ਸਰਕਾਰ ਦੇ ਨਿਯਮਾਂ ਮੁਤਾਬਕ। ਭਾਵ ਉਮੀਦਵਾਰ ਦਾ ਜਨਮ 26.12.1987 ਤੋਂ ਪਹਿਲਾਂ ਅਤੇ 25-12-2004 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ ਹੈ।
ਇੰਝ ਹੋਵੇਗੀ ਚੋਣ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਜ਼ਰੀਏ ਕੀਤੀ ਜਾਵੇਗੀ। ਪ੍ਰੀਖਿਆ ਆਨਲਾਈਨ ਮਾਧਿਆਮ ਤੋਂ ਆਯੋਜਿਤ ਕੀਤੀ ਜਾਵੇਗੀ। ਜਿਸ ਲਈ ਐਡਮਿਟ ਕਾਰਡ ਪ੍ਰੀਖਿਆ ਤੋਂ 7 ਦਿਨ ਪਹਿਲਾਂ ਜਾਰੀ ਹੋਣਗੇ।
ਅਰਜ਼ੀ ਫ਼ੀਸ-
ਉਮੀਦਵਾਰਾਂ ਨੂੰ 500 ਰੁਪਏ ਅਰਜ਼ੀ ਫ਼ੀਸ ਜਮਾਂ ਕਰਾਉਣੀ ਹੋਵੇਗੀ। /ਓ.ਬੀ.ਸੀ./ਈ.ਡਬਲਿਊ.ਐੱਸ ਉਮੀਦਵਾਰ ਲਈ ਫੀਸ 250 ਰੁਪਏ ਹੋਵੇਗੀ। ਜਮ੍ਹਾਂ ਕਰਵਾਈ ਗਈ ਫੀਸ ਨਾ-ਵਾਪਸੀਯੋਗ ਹੈ।
ਇਸ ਤਰ੍ਹਾਂ ਅਪਲਾਈ ਕਰੋ
ਸਭ ਤੋਂ ਪਹਿਲਾਂ ਹੇਠਾਂ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰੋ।
ਐਪਲੀਕੇਸ਼ਨ ਫਾਰਮ ਲਿੰਕ
ਹੁਣ ਨਵੀਂ ਰਜਿਸਟ੍ਰੇਸ਼ਨ ਲਈ ਇੱਥੇ ਕਲਿੱਕ ਕਰੋ।
ਸਾਰੀ ਮੰਗੀ ਗਈ ਜਾਣਕਾਰੀ ਜਮ੍ਹਾਂ ਕਰੋ।
ਫੋਟੋ ਅਤੇ ਦਸਤਖਤ ਅਪਲੋਡ ਕਰੋ।
ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ।
ਹੁਣ ਫ਼ੀਸ ਜਮ੍ਹਾਂ ਕਰ ਕੇ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।
BTech ਪਾਸ ਵਾਲਿਆਂ ਲਈ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਅਪਲਾਈ ਕਰਨ ਦਾ ਤਰੀਕਾ
NEXT STORY