ਨਵੀਂ ਦਿੱਲੀ- ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਐੱਮ.ਟੀ. ਡਰਾਈਵਰ, ਫੋਰਕ ਲਿਫਟ ਆਪਰੇਟਰ ਸਮੇਤ ਕਈ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇੰਡੀਅਨ ਕੋਸਟ ਗਾਰਡ (ਭਾਰਤੀ ਤੱਟ ਰੱਖਿਅਕ ਫ਼ੋਰਸ) ਨੇ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਅਹੁਦਿਆਂ ਦਾ ਵੇਰਵਾ
ਸਿਵਿਲੀਅਨ ਐੱਮ.ਟੀ. ਡਰਾਈਵਰ- 2 ਅਹੁਦੇ
ਫੋਰਕ ਲਿਫਟ ਆਪਰੇਟਰ- 1 ਅਹੁਦਾ
ਸਟੋਰ ਕੀਪਰ ਗ੍ਰੇਡ- 1 ਅਹੁਦਾ
ਸ਼ੀਟ ਮੈਟਲ ਵਰਕਰ- 1 ਅਹੁਦਾ
ਇੰਜਣ ਡਰਾਈਵਰ- 1 ਅਹੁਦਾ
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖ ਸਕਦੇ ਹੋ।
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਸਾਰੇ ਅਹੁਦਿਆਂ ਲਈ ਉਮਰ ਵੀ ਵੱਖ-ਵੱਖ ਤੈਅ ਕੀਤੀ ਗਈ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਪੰਜਾਬ 'ਚ ਅਧਿਆਪਕ ਦੇ 5994 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਤੇ ਚੋਣ ਪ੍ਰਕਿਰਿਆ
NEXT STORY