ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਅੱਜ ਵੀ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ 'ਚ ਹੰਝੂ ਜ਼ਰੂਰ ਆ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਨੂੰ ਇਹ ਗੱਲ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਕਿ 9 ਮਹੀਨੇ ਬਾਅਦ ਵੀ ਉਸ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ।
ਆਏ ਦਿਨ ਸਿੱਧੂ ਦੇ ਫੈਨ ਪਿੰਡ ਮੂਸਾ ਉਨ੍ਹਾਂ ਦੀਆਂ ਖ਼ਾਸ ਯਾਦਾਂ ਲੈ ਕੇ ਹਵੇਲੀ ਪਹੁੰਚ ਰਹੇ ਹਨ। ਹਾਲ ਹੀ 'ਚ ਸਿੱਧੂ ਦੀ ਯਾਦਗਾਰ 'ਤੇ ਕੈਨੇਡਾ ਤੋਂ ਇਕ ਫ਼ੈਨ ਆਇਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਦਰਅਸਲ, ਸਿੱਧੂ ਦਾ ਇਹ ਫੈਨ ਉਨ੍ਹਾਂ ਦੀ ਮਮਾਧ 'ਤੇ ਤਸਵੀਰਾਂ ਖਿਚਵਾਉਣ ਲਈ ਨਹੀਂ ਆਇਆ ਸਗੋਂ ਮੂਸੇਵਾਲਾ ਦੇ ਪਿਤਾ ਨੂੰ ਇਹ ਦੱਸਣ ਲਈ ਆਇਆ ਸੀ ਕਿ ਉਸ ਦੇ ਪੁੱਤ ਨੇ ਕਿੱਥੇ-ਕਿੱਥੇ ਆਪਣਾ ਨਾਮ ਚਲਾਇਆ ਹੈ।
ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਪਿੰਡ 'ਚੋਂ 3600 ਫੋਰਡ (ਟਰੈਕਟਰ) ਕੈਨੇਡਾ ਲਿਆ ਕੇ ਰੱਖਿਆ ਹੋਇਆ ਹੈ।
ਦੱਸਣਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਉਸ ਦੀ ਮੌਤ ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ। ਬਲਕੌਰ ਸਿੰਘ ਤੇ ਚਰਨ ਕੌਰ ਨੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਹੋਈ ਹੈ।
ਗਾਇਕ ਏ. ਪੀ. ਢਿੱਲੋਂ ਨੇ ਮਰਹੂਮ ਸਿੱਧੂ ਮੂਸੇਵਾਲਾ ਦੀ ਲਗਾਈ ਇੰਸਟਾ ਪ੍ਰੋਫਾਈਲ, ਜੋ ਬਣੀ ਖਿੱਚ ਦਾ ਕੇਂਦਰ
NEXT STORY