ਚੰਡੀਗੜ੍ਹ (ਬਿਊਰੋ)– ਗਾਇਕ ਏ. ਪੀ. ਢਿੱਲੋਂ ਨੇ ਥੋੜ੍ਹੇ ਸਮੇਂ ’ਚ ਪੰਜਾਬੀ ਸੰਗੀਤ ਜਗਤ ’ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਬੀਤੇ ਕੁਝ ਮਹੀਨਿਆਂ ਤੋਂ ਉਹ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਹਾਲ ਹੀ 'ਚ ਏ. ਪੀ. ਢਿੱਲੋਂ ਨੇ ਇਕ ਅਜਿਹਾ ਕੰਮ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗ ਪਈ ਹੈ। ਦਰਅਸਲ, ਏ. ਪੀ. ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਪ੍ਰੋਫਾਈਲ ਬਦਲੀ ਹੈ, ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਜੀ ਹਾਂ, ਏ. ਪੀ. ਢਿੱਲੋਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਆਪਣੇ ਪ੍ਰੋਫਾਈਲ 'ਤੇ ਲਗਾਈ ਹੈ। ਇਸ ਤਸਵੀਰ 'ਚ ਸਿੱਧੂ ਨੇ ਪੀਲੀਆ ਲਾਈਨਾਂ ਵਾਲੀ ਟੀ-ਸ਼ਰਟ ਪਹਿਨੀ ਹੋਈ ਹੈ ਅਤੇ ਕਾਲੇ ਰੰਗ ਦੀ ਪੱਗ ਬੰਨ੍ਹੀ ਹੋਈ । ਇਸ ਦੌਰਾਨ ਉਹ ਆਪਣੇ ਫੋਨ 'ਚ ਕੁਝ ਵੇਖਦਾ ਨਜ਼ਰ ਆ ਰਿਹਾ ਹੈ।

ਦੱਸਣਯੋਗ ਹੈ ਕਿ ਏ. ਪੀ. ਢਿੱਲੋਂ ਨੇ ਆਪਣੇ ਦੋਸਤ ਗੁਰਿੰਦਰ ਗਿੱਲ ਨੇ ਸੰਗੀਤ ਕਰੀਅਰ ਕੈਨੇਡਾ ਤੋਂ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ 'Brown Munde' ਸੁਰਖੀਆਂ 'ਚ ਰਿਹਾ ਹੈ ਅਤੇ ਦਰਸ਼ਕਾਂ ਦੇ ਪਸੰਦੀਦਾ ਬਣ ਗਿਆ ਹੈ। ਇਸ ਤੋਂ ਇਲਾਵਾ ਏ. ਪੀ. ਢਿੱਲੋਂ ਅਤੇ ਗੁਰਿੰਦਰ ਗਿੱਲ ਕਈ ਹੋਰ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਏ. ਪੀ. ਢਿੱਲੋਂ ਦੀ ਗਾਇਕੀ ਦਾ ਅੱਜ ਕਲ ਹਰ ਕੋਈ ਦੀਵਾਨਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
‘ਜਿਵਗਾਟੋ’ ਦੇਖਣ ਤੋਂ ਬਾਅਦ ਦੱਖਣੀ ਕੋਰੀਆਈ ਪ੍ਰਸ਼ੰਸਕ ਲੱਗੇ ਰੋਣ : ਕਪਿਲ ਸ਼ਰਮਾ
NEXT STORY