ਮੁੰਬਈ/ਲਾਸ ਵੇਗਾਸ : ਹਾਲੀਵੁੱਡ ਦੇ ਦਿੱਗਜ ਅਦਾਕਾਰ ਵਿਲ ਸਮਿਥ, ਜਿਨ੍ਹਾਂ ਨੂੰ 'ਮੈਨ ਇਨ ਬਲੈਕ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ, ਇੱਕ ਬੇਹੱਦ ਗੰਭੀਰ ਵਿਵਾਦ ਵਿੱਚ ਫਸ ਗਏ ਹਨ। ਮਸ਼ਹੂਰ ਵਾਇਲਨਿਸਟ ਬ੍ਰਾਇਨ ਕਿੰਗ ਜੋਸੇਫ ਨੇ ਅਦਾਕਾਰ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਨੌਕਰੀ ਤੋਂ ਗੈਰ-ਕਾਨੂੰਨੀ ਢੰਗ ਨਾਲ ਕੱਢਣ ਦੇ ਦੋਸ਼ ਲਗਾਉਂਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਬ੍ਰਾਇਨ ਅਨੁਸਾਰ, ਇਹ ਸਭ ਸਾਲ 2025 ਦੇ ਮਿਊਜ਼ੀਕਲ ਟੂਰ 'Based on a True Story' ਦੌਰਾਨ ਸ਼ੁਰੂ ਹੋਇਆ। ਬ੍ਰਾਇਨ ਦਾ ਦਾਅਵਾ ਹੈ ਕਿ ਮਾਰਚ 2025 ਵਿੱਚ ਲਾਸ ਵੇਗਾਸ ਟੂਰ ਦੌਰਾਨ ਉਨ੍ਹਾਂ ਦੇ ਕਮਰੇ ਵਿੱਚੋਂ ਅਜੀਬ ਚੀਜ਼ਾਂ (ਬੀਅਰ ਦੀਆਂ ਬੋਤਲਾਂ ਅਤੇ HIV ਦੀਆਂ ਦਵਾਈਆਂ) ਮਿਲੀਆਂ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਰਾਤ ਜਦੋਂ ਉਹ ਸੌਂ ਰਹੇ ਸਨ, ਤਾਂ ਵਿਲ ਸਮਿਥ ਉਨ੍ਹਾਂ ਦੇ ਕਮਰੇ ਵਿੱਚ ਖੜ੍ਹੇ ਸਨ ਅਤੇ ਉਨ੍ਹਾਂ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਸੱਚ ਬੋਲਣ 'ਤੇ ਟੂਰ ਤੋਂ ਕੱਢਿਆ
ਬ੍ਰਾਇਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ ਅਤੇ ਚੁੱਪ ਰਹਿਣ ਤੋਂ ਮਨ੍ਹਾ ਕਰ ਦਿੱਤਾ, ਤਾਂ ਵਿਲ ਸਮਿਥ ਦੀ ਕੰਪਨੀ 'ਟ੍ਰੇਬਾਲ ਸਟੂਡੀਓਜ਼ ਮੈਨੇਜਮੈਂਟ' ਨੇ ਉਨ੍ਹਾਂ 'ਤੇ ਦਬਾਅ ਬਣਾਇਆ ਅਤੇ ਅੰਤ ਵਿੱਚ ਉਨ੍ਹਾਂ ਨੂੰ ਟੂਰ ਤੋਂ ਬਾਹਰ ਕੱਢ ਦਿੱਤਾ। ਦੱਸ ਦੇਈਏ ਕਿ ਵਿਲ ਸਮਿਥ ਪਹਿਲਾਂ ਵੀ ਆਸਕਰ ਦੇ 'ਥੱਪੜ ਕਾਂਡ' ਕਾਰਨ ਕਾਫ਼ੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ।
ਅਦਾਕਾਰਾ ਨੇ ਬਿਨਾਂ ਕੱਪੜਿਆਂ ਦੇ ਸ਼ੂਟ ਕੀਤਾ ਇੰਟੀਮੇਟ ਸੀਨ,ਬੋਲੀ- 'ਸੈੱਟ 'ਤੇ ਮੌਜੂਦ ਸਨ ਮਰਦ, ਪਰ ਮੈਨੂੰ...'
NEXT STORY