ਮੁੰਬਈ (ਬਿਊਰੋ) : ਬਾਲੀਵੁੱਡ ਗਾਇਕ ਬੈਨੀ ਦਿਆਲ 3 ਮਾਰਚ ਯਾਨੀਕਿ ਸ਼ੁੱਕਰਵਾਰ ਨੂੰ ਚੇਨਈ, ਤਾਮਿਲਨਾਡੂ 'ਚ ਵੇਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ (ਵੀ. ਆਈ. ਟੀ. ਚੇਨਈ) 'ਚ ਆਪਣੇ ਲਾਈਵ ਸ਼ੋਅ ਦੌਰਾਨ ਇੱਕ ਉੱਡਦੇ ਡਰੋਨ ਨਾਲ ਜ਼ਖਮੀ ਹੋ ਗਿਆ। ਸਮਾਗਮ ਨੂੰ ਕਵਰ ਕਰਨ ਵਾਲਾ ਇੱਕ ਡਰੋਨ ਅਚਾਨਕ ਸਟੇਜ 'ਤੇ ਗਾ ਰਹੇ ਬੈਨੀ ਦਿਆਲ ਨਾਲ ਟਕਰਾ ਗਿਆ। ਇਸ ਕਾਰਨ ਉਸ ਦੇ ਸਿਰ ਦੇ ਪਿਛਲੇ ਹਿੱਸੇ ਅਤੇ ਦੋ ਉਂਗਲਾਂ 'ਤੇ ਸੱਟ ਲੱਗੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਆਕਾਸ਼ ਨਾਂ ਦੇ ਇੱਕ ਯੂਜ਼ਰ ਨੇ ਬੈਨੀ ਦਿਆਲ ਨਾਲ ਹੋਈ ਇਸ ਘਟਨਾ ਦਾ ਵੀਡੀਓ ਟਵੀਟ ਕੀਤਾ ਹੈ। 45 ਸੈਕਿੰਡ ਦੇ ਇਸ ਵੀਡੀਓ 'ਚ ਬੈਨੀ ਦਿਆਲ ਏ .ਆਰ. ਰਹਿਮਾਨ, ਨੋਏਲ ਜੇਮਸ ਅਤੇ ਸ਼ੰਕਰ ਮਹਾਦੇਵਨ ਦੁਆਰਾ ਗਾਏ ਗਏ ਬਾਲੀਵੁੱਡ ਫ਼ਿਲਮ 'ਹਮਸੇ ਹੈ ਮੁਕਾਬਲਾ' ਦੇ ਗੀਤ 'ਉਰਵਸ਼ੀ-ਉਰਵਸ਼ੀ' 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਰਾਤ ਦਾ ਸਮਾਂ ਹੈ ਅਤੇ ਸਟੇਜ 'ਤੇ ਕਾਫ਼ੀ ਰੌਣਕ ਹੈ। ਕੁਝ ਲੋਕ ਆਪਣੇ ਮੋਬਾਈਲ ਫੋਨਾਂ ਤੋਂ ਵੀ ਵੀਡੀਓ ਬਣਾਉਣ 'ਚ ਰੁੱਝੇ ਹੋਏ ਦਿਖਾਈ ਦਿੰਦੇ ਹਨ। ਬੈਨੀ ਦਿਆਲ ਆਪਣੀ ਧੁਨ 'ਚ ਮਗਨ ਰਹਿੰਦਾ ਹੈ ਅਤੇ ਉਨ੍ਹਾਂ ਦੇ ਆਲੇ-ਦੁਆਲੇ ਇਕ ਡਰੋਨ ਉੱਡਦਾ ਨਜ਼ਰ ਆ ਰਿਹਾ ਹੈ।
ਇਸ ਦੌਰਾਨ ਸਟੇਜ ਤੋਂ ਰੰਗ-ਬਿਰੰਗੇ ਗੁਬਾਰੇ ਨਿਕਲੇ, ਜੋ ਇਸ ਦੀ ਸ਼ਾਨ ਲਈ ਲਾਏ ਗਏ ਸਨ। ਅਚਾਨਕ ਡਰੋਨ ਉੱਡਦਾ ਅਤੇ ਚੱਕਰ ਲਾਉਂਦਾ ਪਿੱਛਿਓਂ ਆਉਂਦਾ ਹੈ ਅਤੇ ਬੈਨੀ ਦੇ ਸਿਰ 'ਤੇ ਵੱਜਦਾ ਹੈ। ਇਹ ਘਟਨਾ ਕਿੰਨੀ ਦਰਦਨਾਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡਰੋਨ ਨਾਲ ਟਕਰਾਉਂਦੇ ਹੀ ਬੈਨੀ ਨੂੰ ਦੋਵੇਂ ਹੱਥਾਂ ਨਾਲ ਸਿਰ ਫੜ ਕੇ ਬੈਠਣਾ ਪਿਆ।
ਵੀਡੀਓ 'ਚ ਬੈਨੀ ਕੁਝ ਸੈਕਿੰਡ ਤੱਕ ਉਸੇ ਹਾਲਤ 'ਚ ਨਜ਼ਰ ਆ ਰਹੇ ਹਨ ਅਤੇ ਕੁਝ ਲੋਕ ਤੁਰੰਤ ਸਟੇਜ 'ਤੇ ਆ ਕੇ ਉਨ੍ਹਾਂ ਨੂੰ ਘੇਰ ਲੈਂਦੇ ਹਨ। ਬੈਨੀ ਦੀਆਂ ਉਂਗਲਾਂ 'ਤੇ ਵੀ ਸੱਟ ਲੱਗੀ ਸੀ, ਇਸ ਲਈ ਉਹ ਲੋਕਾਂ ਦੇ ਚੱਕਰ 'ਚੋਂ ਹੱਥ ਹਿਲਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਬੈਨੀ ਨੇ ਬਾਅਦ 'ਚ ਇੱਕ ਵੀਡੀਓ ਜਾਰੀ ਕੀਤਾ, ਜਿਸ 'ਚ ਉਸ ਦੀ ਸਥਿਤੀ ਬਾਰੇ ਦੱਸਿਆ ਗਿਆ ਅਤੇ ਲਾਈਵ ਪ੍ਰਦਰਸ਼ਨ ਦੌਰਾਨ ਹੋਰ ਕਲਾਕਾਰਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਇਹ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦੇਖਿਆ ਜਾ ਸਕਦਾ ਹੈ। ਬੈਨੀ ਦਿਆਲ ਨੇ ਵੀ ਆਪਣੇ ਸ਼ੁਭਚਿੰਤਕਾਂ ਅਤੇ ਦੁਆਵਾਂ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਣਗੇ।
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰੋ।
ਏ. ਆਰ. ਰਹਿਮਾਨ ਦਾ ਪੁੱਤਰ ਹੋਇਆ ਵੱਡੇ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਜਾਨ
NEXT STORY