ਚੰਡੀਗੜ੍ਹ (ਬਿਊਰੋ)– ਅੰਬਰ ਧਾਲੀਵਾਲ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫੀ ਸਰਗਰਮ ਰਹਿੰਦੀ ਹੈ। ਅੱਜ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ’ਤੇ ਅੰਬਰ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਦੀਪ ਸਿੱਧੂ ਨੂੰ ਲਾਲ ਕਿਲ੍ਹੇ ’ਤੇ 26 ਜਨਵਰੀ ਮੌਕੇ ਹੋਏ ਘਟਨਾਕ੍ਰਮ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਅੰਬਰ ਧਾਲੀਵਾਲ ਨੇ ਦੀਪ ਦੀ ਗ੍ਰਿਫ਼ਤਾਰੀ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿੰਦੀ ਹੈ ਕਿ ਜਿਸ ਤਰ੍ਹਾਂ ਦੀ ਅਸੀਂ ਸੋਚ ਲੈ ਕੇ ਚੱਲ ਰਹੇ ਹਾਂ, ਉਸ ਨੂੰ ਦੇਖ ਕੇ ਪੰਜਾਬ ਲਈ ਲੋਕਾਂ ਨੇ ਖੜ੍ਹਨਾ ਛੱਡ ਦੇਣਾ ਹੈ।
ਅੰਬਰ ਨੇ ਕਿਹਾ ਕਿ ਕਿਸਾਨ ਆਗੂ ਖੁਦ 5 ਤਾਰਾ ਹੋਟਲਾਂ ’ਚ ਸੌਂਦੇ ਸਨ ਪਰ ਦੀਪ ਸਿੱਧੂ ਲੋਕਾਂ ਵਿਚਾਲੇ ਧਰਨਿਆਂ ’ਚ ਸੌਂਦਾ ਸੀ। ਉਸ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਝੰਡਾ ਇਕ ਜਾਣੇ ਕਰਕੇ ਨਹੀਂ ਝੜ੍ਹਿਆ। ਜੇ ਲੀਡਰਾਂ ਦੀ ਗੱਲ ਲੋਕਾਂ ਨੇ ਨਹੀਂ ਮੰਨੀ ਤਾਂ ਇਸ ਲਈ ਇਕ ਵਿਅਕਤੀ ਦੀ ਗਲਤੀ ਨਹੀਂ ਹੋ ਸਕਦੀ।
ਇਸ ਤੋਂ ਇਲਾਵਾ ਅੰਬਰ ਨੇ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੇ ਲੋਕਾਂ ਨੂੰ ਵੀ ਲਾਹਨਤਾਂ ਪਾਈਆਂ ਹਨ। ਅੰਬਰ ਨੇ ਅੱਗੇ ਕਿਹਾ ਕਿ ਉਹ ਇਹ ਨਹੀਂ ਕਹਿੰਦੀ ਕਿ ਲਾਲ ਕਿਲ੍ਹੇ ’ਤੇ ਜੋ ਹੋਇਆ ਉਹ ਸਹੀ ਸੀ ਪਰ ਜੋ ਹੋ ਗਿਆ, ਉਸ ਲਈ ਇਕ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਤੁਸੀਂ ਉਸ ਵਿਅਕਤੀ ਨੂੰ ਜੇਲ੍ਹ ਭੇਜ ਰਹੇ ਹੋ, ਜੋ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹਾ ਹੈ।
ਨੋਟ– ਅੰਬਰ ਧਾਲੀਵਾਲ ਵਲੋਂ ਦੀਪ ਸਿੱਧੂ ਦਾ ਸਮਰਥਨ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਗ੍ਰਿਫ਼ਤਾਰੀ ਮਗਰੋਂ ਡਾਕਟਰੀ ਜਾਂਚ ਲਈ ਲਿਜਾਇਆ ਗਿਆ ਦੀਪ ਸਿੱਧੂ
NEXT STORY